12.4 C
Alba Iulia
Saturday, October 23, 2021

ਪਾਕਿਸਤਾਨ ‘ਚ ਕੋਰੋਨਾ ਦੇ 1,656 ਨਵੇਂ ਮਾਮਲੇ, ਜਾਣੋ ਤਾਜ਼ਾ ਹਾਲਾਤ

Must Read

ਇਸਲਾਮਾਬਾਦ : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1,656 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 35 ਹੋਰ ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋਈ ਹੈ। ਰਾਸ਼ਟਰੀ ਕਮਾਂਡ ਅਤੇ ਸੰਚਾਲਨ ਕੇਂਦਰ (ਐੱਨ.ਸੀ.ਓ.ਸੀ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੇਂਦਰ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ 12,49,858 ਲੋਕ ਇਸ ਮਹਾਮਾਰੀ ਦੀ ਚਪੇਟ ਵਿਚ ਆਏ ਹਨ ਜਦਕਿ 11,75,489 ਲੋਕ ਠੀਕ ਹੋ ਚੁੱਕੇ ਹਨ। ਪਾਕਿਸਤਾਨ ਵਿਚ ਮੌਜੂਦਾ ਸਮੇਂ ਵਿਚ ਕੋਵਿਡ-19 ਦੇ 46,503 ਐਕਟਿਵ ਮਾਮਲੇ ਹਨ ਜਿਹਨਾਂ ਵਿਚੋਂ 3,445 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇੱਥੇ ਸ਼ਨੀਵਾਰ ਨੂੰ ਇਸ ਜਾਨਲੇਵਾ ਇਨਫੈਕਸ਼ਨ ਨਾਲ 35 ਹੋਰ ਲੋਕਾਂ ਦੀ ਮੌਤ ਹੋਣ ਮਗਰੋਂ ਦੇਸ਼ ਵਿਚ ਮ੍ਰਿਤਕਾਂ ਦਾ ਅੰਕੜਾ ਵੱਧ ਕੇ 27,866 ਹੋ ਗਿਆ। ਪਾਕਿਸਤਾਨ ਦਾ ਸਿੰਧ ਸੂਬਾ ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇੱਥੇ ਇਸ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ 4,59,392 ਹੈ। ਇਸ ਮਗਰੋਂ ਪੰਜਾਬ ਸੂਬੇ ਵਿਚ 4,32,809 ਲੋਕ ਇਸ ਮਹਾਮਾਰੀ ਨਾਲ ਪੀੜਤ ਹਨ।

- Advertisement -
- Advertisement -
Latest News

ਕੈਬਨਿਟ ਮੀਟਿੰਗ ਤੋਂ ਬਾਦ ਚਰਨਜੀਤ ਚੰਨੀ ਨੇ ਕੀਤੇ ਵੱਡੇ ਐਲਾਨ, ਕਰੋੜਾਂ ਦੇ ਬਿਲ ਕੀਤੇ ਮਾਫ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ...
- Advertisement -

More Articles Like This

- Advertisement -