12.4 C
Alba Iulia
Sunday, October 24, 2021

ਮੋਈਨ ਅਲੀ ਨੇ ਟੈੱਸਟ ਕ੍ਰਿਕਟ ਤੋਂ ਲਿਆ ਸੰਨਿਆਸ

Must Read

ਆਬੂਧਾਬੀ – ਇੰਗਲੈਂਡ ਦੇ ਆਲਰਾਊਂਡਰ ਮੋਈਨ ਅਲੀ ਨੇ ਟੈੱਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਹਾਲਾਂਕਿ ਉਹ ਹਾਲੇ ਵੀ ਸਫ਼ੈਦ ਗੇਂਦ ਕ੍ਰਿਕਟ ‘ਚ ਰਾਸ਼ਟਰੀ ਟੀਮ ਦੇ ਲਈ ਖੇਡਣਾ ਜਾਰੀ ਰੱਖਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਇਸ ਦੀ ਪੁਸ਼ਟੀ ਕੀਤੀ। ਮੋਈਨ ਨੇ ਇੱਕ ਬਿਆਨ ‘ਚ ਕਿਹਾ, ”ਮੈਂ ਅਜੇ 34 ਸਾਲਾਂ ਦਾ ਹਾਂ ਅਤੇ ਜਿੰਨਾ ਹੋ ਸਕੇ ਓਨਾ ਖੇਡਣਾ ਚਾਹੁੰਦਾ ਹਾਂ ਅਤੇ ਮੈਂ ਸਿਰਫ਼ ਆਪਣੀ ਕ੍ਰਿਕਟ ਦਾ ਆਨੰਦ ਮਾਨਣਾ ਚਾਹੁੰਦਾ ਹਾਂ। ਟੈੱਸਟ ਕ੍ਰਿਕਟ ਸ਼ਾਨਦਾਰ ਹੁੰਦਾ ਹੈ ਜਦੋਂ ਤੁਹਾਡਾ ਦਿਨ ਚੰਗਾ ਹੁੰਦਾ ਹੈ ਅਤੇ ਓਦੋਂ ਇਹ ਕਿਸੇ ਵੀ ਹੋਰ ਫ਼ੌਰਮੈਟ ਤੋਂ ਬਿਹਤਰ ਹੁੰਦਾ ਹੈ, ਇਹ ਵਧੇਰੇ ਫ਼ਾਇਦੇਮੰਦ ਹੁੰਦਾ ਹੈ ਅਤੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਸੱਚ ‘ਚ ਇਸ ਨੂੰ ਅਰਜਿਤ (ਕਮਾਇਆ) ਕੀਤਾ ਹੈ।”
34 ਸਾਲਾ ਆਲਰਾਊਂਡਰ ਨੇ ਕਿਹਾ, ”ਮੈਂ ਆਪਣੇ ਸਾਥੀਆਂ ਅਤੇ ਉਸ ਜੋਸ਼ ਨਾਲ ਦੁਨੀਆਂ ਦੀ ਸਰਵਸ੍ਰੇਸ਼ਠ ਟੀਮਾਂ ਦੇ ਖ਼ਿਲਾਫ਼ ਟੈੱਸਟ ਕ੍ਰਿਕਟ ਖੇਡਣ ਨੂੰ ਯਾਦ ਰੱਖਾਂਗਾ। ਇਹ ਜਾਣਦੇ ਹੋਏ ਕਿ ਆਪਣੀ ਸਰਵਸ੍ਰੇਸ਼ਠ ਗੇਂਦ ਨਾਲ ਕਿਸੇ ਨੂੰ ਵੀ ਆਊਟ ਕਰ ਸਕਦਾ ਸੀ ਮੈ। ਗੇਂਦਬਾਜ਼ੀ ਦੇ ਨਜ਼ਰੀਏ ਨਾਲ ਵੀ ਟੈੱਸਟ ਕ੍ਰਿਕਟ ਨੂੰ ਯਾਦ ਕਰਾਂਗਾ। ਮੈਂ ਟੈੱਸਟ ਕ੍ਰਿਕਟ ਦਾ ਲੁਤਫ਼ ਉਠਾਇਆ ਹੈ, ਪਰ ਇਹ ਤੀਬਰਤਾ ਕਦੀ-ਕਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਤੇ ਮੈਨੂੰ ਲਗਦਾ ਹੈ ਕਿ ਮੈਂ ਟੈੱਸਟ ‘ਚੋਂ ਜੋ ਹਾਸਿਲ ਕੀਤਾ ਹੈ ਉਸ ਤੋਂ ਮੈਂ ਖ਼ੁਸ਼ ਅਤੇ ਸੰਤੁਸ਼ਟ ਹਾਂ।”
ਜ਼ਿਕਰਯੋਗ ਹੈ ਕਿ ਸਾਲਾਂ ਤੋਂ ਟੈੱਸਟ ‘ਚ ਇੰਗਲੈਂਡ ਦੇ ਪ੍ਰਮੁੱਖ ਸਪਿਨ ਬਦਲ ਦੇ ਤੌਰ ਨਾ ਖੇਡਣ ਵਾਲੇ ਮੋਈਨ ਨੇ 2014 ‘ਚ ਲੌਰਡਜ਼ ‘ਚ ਸ਼੍ਰੀ ਲੰਕਾ ਖ਼ਿਲਾਫ਼ ਟੈੱਸਟ ਕ੍ਰਿਕਟ ‘ਚ ਡੈਬਿਊ ਕੀਤਾ ਸੀ। ਆਪਣੇ ਦੂਜੇ ਟੈੱਸਟ ‘ਚ ਉਸ ਨੇ ਭਾਵੇਂ ਹੀ ਸੈਂਕੜਾ ਬਣਾਇਆ ਹੋਵੇ, ਪਰ ਮੋਈਨ ਨੇ ਆਪਣਾ ਟੈੱਸਟ ਕਰੀਅਰ 28.29 ਦੀ ਬੱਲੇਬਾਜ਼ੀ ਔਸਤ ਨਾਲ ਖ਼ਤਮ ਕੀਤਾ। 2016 ਉਸ ਲਈ ਯਾਦਗਾਰ ਸਾਲ ਸਾਬਿਤ ਹੋਇਆ ਸੀ ਜਿਸ ‘ਚ ਉਸ ਨੇ ਆਪਣੇ ਨਾਂ ਚਾਰ ਹੋਰ ਸੈਂਕੜੇ ਜੋੜੇ। ਇਸ ਤੋਂ ਬਾਅਦ ਭਾਵੇਂ ਉਹ ਸੈਂਕੜਾ ਨਹੀਂ ਬਣਾ ਸਕਿਆ, ਪਰ ਉਹ ਗੇਂਦ ਨਾਲ ਟੀਮ ਇੰਗਲੈਂਡ ਲਈ ਹਮੇਸ਼ਾ ਪ੍ਰਭਾਵੀ ਰਿਹਾ। ਮੋਈਨ ਅਲੀ ਨੇ ਇੰਗਲੈਂਡ ਦੇ ਲਈ 64 ਟੈੱਸਟ ਖੇਡੇ ਜਿਨ੍ਹਾਂ ‘ਚ ਉਸ ਨੇ 28.29 ਦੀ ਔਸਤ ਨਾਲ 2, 914 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵਉੱਚ ਸਕੋਰ ਅਜੇਤੂ 155 ਰਿਹਾ ਹੈ। ਗੇਂਦਬਾਜ਼ੀ ਦੇ ਦੌਰਾਨ ਆਫ਼ ਸਪਿਨਰ ਨੇ 195 ਵਿਕਟਾਂ ਲਈਆਂ ਹਨ ਜਿਸ ‘ਚ ਉਸ ਦਾ ਸਰਵਸ੍ਰੇਸ਼ਠ ਅੰਕੜਾ 6-53 ਹੈ।

- Advertisement -
- Advertisement -
Latest News

ਕੈਬਨਿਟ ਮੀਟਿੰਗ ਤੋਂ ਬਾਦ ਚਰਨਜੀਤ ਚੰਨੀ ਨੇ ਕੀਤੇ ਵੱਡੇ ਐਲਾਨ, ਕਰੋੜਾਂ ਦੇ ਬਿਲ ਕੀਤੇ ਮਾਫ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ...
- Advertisement -

More Articles Like This

- Advertisement -