12.4 C
Alba Iulia
Sunday, October 24, 2021

ਹੁਣ ਪੁਆੜਾ Z5 ‘ਤੇ ਦੇਖੋ

Must Read

ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ ਪੁਆੜਾ ਪੰਜ ਹਫ਼ਤੇ ਪਹਿਲਾਂ ਹਾਊਸਫ਼ੁੱਲ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਪੁਆੜਾ ਉੱਤਰ ਭਾਰਤ ‘ਚ ਪਹਿਲੀ ਬਲੌਕਬਸਟਰ ਫ਼ਿਲਮ ਹੈ ਜੋ ਮਹਾਂਮਾਰੀ ਦੇ ਸਮੇਂ ‘ਚ ਸਿਨੇਮਾਘਰਾਂ ਲਈ ਖ਼ੁਸ਼ੀ ਅਤੇ ਰਾਹਤ ਲੈ ਕੇ ਆਈ। ਇਸ ਲਈ ਦਰਸ਼ਕ ਸਿਨੇਮਾਘਰਾਂ ‘ਚ ਵਾਪਿਸ ਆਉਣ ਲਈ ਤਿਆਰ ਸਨ। ਪੰਜ ਹਫ਼ਤਿਆਂ ‘ਚ ਪੁਆੜਾ ਨੇ ਦੁਨੀਆ ਭਰ ‘ਚ 18 ਕਰੋੜ ਰੁਪਏ ਦੀ ਕਮਾਈ ਕੀਤੀ।
ਇਹ ਭਾਰਤ ‘ਚ ਰਿਲੀਜ਼ ਹੋਣ ਤੋਂ ਬਾਅਦ ਸਿਰਫ਼ 50 ਸਿਨੇਮਾਘਰਾਂ ‘ਚ ਲੱਗੀ ਜਦਕਿ ਸਾਧਾਰਨ ਪੰਜਾਬੀ ਫ਼ਿਲਮ 250 ਸਿਨੇਮਾਘਰਾਂ ‘ਚ ਰਿਲੀਜ਼ ਹੁੰਦੀ ਹੈ ਅਤੇ ਇਸ ਨੇ ਹੋਰ ਸਾਰੀਆਂ ਫ਼ਿਲਮਾਂ ਤੇ ਸਿਨੇਮਾਘਰਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਫ਼ਿਲਮਾਂ ਦੇ ਰਿਲੀਜ਼ ਦੇ ਕੁੱਝ ਦਿਨਾਂ ਬਾਅਦ ਦੇ ਹਫ਼ਤਿਆਂ ‘ਚ ਪੰਜਾਬੀ ਫ਼ਿਲਮਾਂ ਦੀ ਇੱਕ ਲਾਈਨ ਰਿਲੀਜ਼ ਲਈ ਤਿਆਰ ਹੋ ਗਈ ਅਤੇ ਪੂਰੇ ਉੱਤਰ ਭਾਰਤ ਦੇ ਸਿਨੇਮਾਘਰਾਂ ‘ਚ ਮੰਗਾਂ ਨੂੰ ਪੂਰਾ ਕਰਨ ਲਈ ਹਲਚਲ ਮਚ ਗਈ।
ਹੁਣ ਪੰਜਾਬੀ ਫ਼ਿਲਮ ਇੰਡਸਟਰੀ ਦਹਾੜ ਰਹੀ ਹੈ ਅਤੇ ਸਿਨੇਮਾਘਰਾਂ ‘ਚ ਵੱਡੀ ਗਿਣਤੀ ‘ਚ ਦਰਸ਼ਕਾਂ ਨੂੰ ਦੇਖਿਆ ਜਾ ਰਿਹਾ ਹੈ। ਨਿਰਮਾਤਾ ਪਵਨ ਗਿੱਲ ਕਹਿੰਦੇ ਹਨ, ”ਅਸੀਂ ਇਸ ਗੱਲ ਤੋਂ ਖ਼ੁਸ਼ ਹਾਂ ਕਿ ਪੁਆੜਾ ਸਿਨੇਮਾਘਰਾਂ ‘ਚ ਫ਼ਿਲਮਾਂ ਦੀ ਰਿਲੀਜ਼ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਸਮਰੱਥ ਰਹੀ ਹੈ। ਅਸੀਂ ਸਿਨੇਮਾ ਦੇ ਸਭ ਤੋਂ ਪਹਿਲੇ ਅਤੇ ਸਭ ਤੋਂ ਮਹੱਤਵਪੂਰਨ ਪ੍ਰੇਮੀ ਹਾਂ ਅਤੇ ਦਰਸ਼ਕਾਂ ਦਾ ਵੱਡੇ ਪਰਦੇ ‘ਤੇ ਮਨੋਰੰਜਨ ਕਰਨਾ ਬਹੁਤ ਪਸੰਦ ਕਰਦੇ ਹਾਂ।”
ਹੁਣ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਪੁਆੜਾ ਤੁਹਾਡੇ ਨਿੱਜੀ ਸਟ੍ਰੀਮਿੰਗ ਉਪਕਰਣਾਂ ‘ਚ ਦਾਖ਼ਲ ਹੋਣ ਲਈ ਤਿਆਰ ਹੈ। ਪੰਜ ਹਫ਼ਤਿਆਂ ਬਾਅਦ ਹੁਣ ਇਹ ਖ਼ਾਸ ਰੂਪ ਨਾਲ Z5 ‘ਤੇ ਸਟ੍ਰੀਮ ਹੋ ਰਹੀ ਹੈ। ਨਿਰਮਾਤਾ ਅਤੁਲ ਭੱਲਾ ਕਹਿੰਦੇ ਹਨ, ”ਜੋ ਲੋਕ ਸਿਨੇਮਾਘਰਾਂ ‘ਚ ਫ਼ਿਲਮ ਦੇਖਣ ਤੋਂ ਰਹਿ ਗਏ, ਉਹ ਹੁਣ ਘਰ ‘ਚ ਹੀ ਫ਼ਿਲਮ ਦਾ ਆਨੰਦ ਮਾਣ ਸਕਦੇ ਹਨ।

- Advertisement -
- Advertisement -
Latest News

ਕੈਬਨਿਟ ਮੀਟਿੰਗ ਤੋਂ ਬਾਦ ਚਰਨਜੀਤ ਚੰਨੀ ਨੇ ਕੀਤੇ ਵੱਡੇ ਐਲਾਨ, ਕਰੋੜਾਂ ਦੇ ਬਿਲ ਕੀਤੇ ਮਾਫ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ...
- Advertisement -

More Articles Like This

- Advertisement -