12.4 C
Alba Iulia
Saturday, October 23, 2021

ICC T-20 ਵਿਸ਼ਵ ਕੱਪ ਦੇ ਐਂਥਮ ‘ਚ ਵੱਖਰੇ ਅਵਤਾਰ ‘ਚ ਦਿਖੇ ਵਿਰਾਟ ਅਤੇ ਪੋਲਾਰਡ

Must Read

ਨਵੀਂ ਦਿੱਲੀ – IPL 2021 ਤੋਂ ਤੁਰੰਤ ਬਾਅਦ ICC ਪੁਰਸ਼ T-20 ਵਿਸ਼ਵ ਕੱਪ ਦਾ ਆਗਾਜ਼ ਹੋਵੇਗਾ। ਫ਼ੈਨਜ਼ ਇਸ ਟੂਰਨਾਮੈਂਟ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ T-20 ਵਿਸ਼ਵ ਕੱਪ ਲਈ ਅਧਿਕਾਰਿਕ ਐਂਥਮ ਲੌਂਚ ਕਰ ਦਿੱਤਾ ਹੈ।
ICC T-20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤਕ UAE ਅਤੇ ਓਮਾਨ ‘ਚ ਖੇਡਿਆ ਜਾਵੇਗਾ। T-20 ਵਿਸ਼ਵ ਕੱਪ ਦੇ ਇਸ ਐਂਥਮ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਵੈੱਸਟ ਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੂੰ ਇੱਕ ਨਵੇਂ ਅਵਤਾਰ ‘ਚ ਦੇਖਿਆ ਗਿਆ। ਬੌਲੀਵੁਡ ਦੇ ਸੰਗੀਤ ਨਿਰਦੇਸ਼ਕ ਅਮਿਤ ਤ੍ਰਿਵੇਦੀ ਦੇ ਸੰਗੀਤ ਨਿਰਦੇਸ਼ਨ ‘ਚ ਤਿਆਰ ਐਨੀਮੀਨੇਟਿਡ ਫ਼ਿਲਮ ‘ਚ ਦੁਨੀਆ ਭਰ ‘ਚ T-20 ਦੇ ਨੌਜਵਾਨ ਪ੍ਰਸ਼ੰਸਕਾਂ ਅਤੇ ਖੇਡ ਦੇ ਕੁੱਝ ਨਾਮੀ ਦਿੱਗਜਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਕੋਹਲੀ ਅਤੇ ਪੋਲਾਰਡ ਤੋਂ ਇਲਾਵਾ ਅਫ਼ਗ਼ਾਨਿਸਤਾਨ ਦੇ ਸਪਿੰਨ ਗੇਂਦਬਾਜ਼ ਰਾਸ਼ਿਦ ਖ਼ਾਨ ਅਤੇ ਆਸਟ੍ਰੇਲੀਆ ਦੇ ਆਲਰਾਊਂਡਰ ਖਿਡਾਰੀ ਗਲੈੱਨ ਮੈਕਸਵੈੱਲ ਵੀ ਐਂਥਮ ‘ਚ ਇੱਕ ਵੱਖਰੇ ਅਵਤਾਰ ‘ਚ ਨਜ਼ਰ ਆਉਣਗੇ।

- Advertisement -
- Advertisement -
Latest News

ਕੈਬਨਿਟ ਮੀਟਿੰਗ ਤੋਂ ਬਾਦ ਚਰਨਜੀਤ ਚੰਨੀ ਨੇ ਕੀਤੇ ਵੱਡੇ ਐਲਾਨ, ਕਰੋੜਾਂ ਦੇ ਬਿਲ ਕੀਤੇ ਮਾਫ

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਿਨਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ...
- Advertisement -

More Articles Like This

- Advertisement -