12.4 C
Alba Iulia
Thursday, January 20, 2022

ਚੰਨੀ ਤੇ ਮੈਂ ਬਲਦਾਂ ਦੀ ਜੋੜੀ, ਲੜਾਂਗੇ ਪੰਜਾਬੀਆਂ ਦੀ ਲੜਾਈ: ਸਿੱਧੂ

Must Read

ਰਾਏਕੋਟ- ਨਵਜੋਤ ਸਿੰਘ ਸਿੱਧੂ ਲੁਧਿਆਣਾ ਦੇ ਰਾਏਕੋਟ ‘ਚ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਕੀਤਾ। ਸਿੱਧੂ ਨੇ ਕਿਹਾ ਕਿ ਬਦਾਲਾਂ ਨੇ ਸ਼ੁਰੂ ਤੋਂ ਹੀ ਪੰਜਾਬ ਨੂੰ ਲੁੱਟਿਆ ਤੇ ਇਸੇ ਲੁੱਟ ਦੇ ਸਿਰ ਤੇ ਬਾਦਲਾਂ ਨੇ ਵੱਡੀ ਟ੍ਰਾਂਸਪੋਰਟ ਖੜੀ ਕਰ ਲਈ ਐ ਅਤੇ ਅੱਜ ਉਨ੍ਹਾਂ ਦੀਆਂ 6 ਹਜ਼ਾਰ ਬੱਸਾਂ ਚੱਲ ਰਹੀਆਂ ਹਨ।


ਸਿੱਧੂ ਨੇ ਆਪਣੀ ਅਤੇ ਚੰਨੀ ਦੀ ਜੋੜੀ ਨੂੰ ਬਲਦਾਂ ਦੀ ਜੋੜੀ ਦੱਸਿਆ ਅਤੇ ਕਿਹਾ ਕਿ ਉਹ ਪੰਜਾਬ ਦੀ ਜਵਾਨੀ ਅਤੇ ਕਿਸਾਨੀਂ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨਗੇ। ਸਿੱਧੂ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਇਸ ਵਾਰ ਉਹ ਪੰਜਾਬ ਦੇ ਲੋਕਾਂ ਦੇ ਲੜਾਈ ਲੜਨਗੇ ਅਤੇ ਲੋਕ ਵੀ ਬੇਅਦਬੀ ਦਾ ਇਨਸਾਫ ਇਸ ਵਾਰ ਆਪਣੀ ਹੀ ਕਚਿਹਰੀ ‘ਚ ਕਰਨਗੇ। ਨਵਜੋਤ ਸਿੱਧੂ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ।

- Advertisement -
- Advertisement -
Latest News

ਜੇ ਚੰਨੀ ਦੀ ਰਿਹਾਇਸ਼ ’ਤੇ ਛਾਪਾ ਵੱਜੇ ਤਾਂ ਬਹੁਤ ਵੱਡੀ ਰਾਸ਼ੀ ਮਿਲੇਗੀ: ਸੁਖਬੀਰ ਬਾਦਲ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 19 ਜਨਵਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਵਿੱਚ ਈਡੀ ਦੇ ਛਾਪੇ ਦੌਰਾਨ...
- Advertisement -

More Articles Like This

- Advertisement -