12.4 C
Alba Iulia
Friday, January 21, 2022

ਇਮਰਾਨ ਦੀ ਸਾਬਕਾ ਪਤਨੀ ਹਮਲੇ ’ਚ ਵਾਲ ਵਾਲ ਬਚੀ

Must Read


ਇਸਲਾਮਾਬਾਦ, 3 ਜਨਵਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ‘ਤੇ ਕੁਝ ਬੰਦੂਕਧਾਰੀਆਂ ਨੇ ਗੋਲੀਆਂ ਚਲਾਈਆਂ ਜਿਸ ‘ਚ ਉਹ ਵਾਲ ਵਾਲ ਬਚ ਗਈ। ਸਮਾ ਟੀਵੀ ਦੀ ਰਿਪੋਰਟ ਮੁਤਾਬਕ ਇਹ ਹਮਲਾ ਐਤਵਾਰ ਦੇਰ ਰਾਤ ਨੂੰ ਹੋਇਆ। ਰੇਹਮ ਖ਼ਾਨ ਨੇ ਟਵੀਟ ਕਰਕੇ ਹਮਲੇ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਜਦੋਂ ਉਹ ਆਪਣੇ ਭਤੀਜੇ ਦੇ ਵਿਆਹ ਤੋਂ ਪਰਤ ਰਹੀ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀਆਂ ਨੇ ਉਸ ਦੀ ਕਾਰ ‘ਤੇ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਖੁਦਾ ਦਾ ਸ਼ੁਕਰ ਹੈ ਕਿ ਉਹ ਦੂਜੀ ਕਾਰ ‘ਚ ਬੈਠ ਗਈ ਸੀ ਅਤੇ ਹਮਲੇ ਵਾਲੀ ਕਾਰ ‘ਚ ਉਸ ਦਾ ਨਿੱਜੀ ਸਕੱਤਰ ਅਤੇ ਡਰਾਈਵਰ ਹੀ ਸਨ। ਉਨ੍ਹਾਂ ਕਿਹਾ ਕਿ ਹਮਲੇ ਲਈ ਸਰਕਾਰ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। -ਆਈਏਐਨਐਸ



News Source link

- Advertisement -
- Advertisement -
Latest News

ਪੰਜਾਬ ਤੇ ਹਰਿਆਣਾ ’ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਪਰ ਕੰਬਣੀ ਬਰਕਰਾਰ

ਚੰਡੀਗੜ੍ਹ, 20 ਜਨਵਰੀ ਪੰਜਾਬ ਅਤੇ ਹਰਿਆਣਾ ਵਿੱਚ ਵੀਰਵਾਰ ਨੂੰ ਬਹੁਤੀਆਂ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਉਪਰ ਰਿਹਾ। ਮੌਸਮ...
- Advertisement -

More Articles Like This

- Advertisement -