12.4 C
Alba Iulia
Friday, January 21, 2022

ਸੋਨੂ ਨਿਗਮ, ਪਤਨੀ ਅਤੇ ਪੁੱਤਰ ਨੂੰ ਹੋਇਆ ਕਰੋਨਾ

Must Read


ਮੁੰਬਈ: ਗਾਇਕ ਸੋਨੂ ਨਿਗਮ, ਉਸ ਦੀ ਪਤਨੀ ਮਧੂਰਿਮਾ ਅਤੇ ਪੁੱਤਰ ਨੀਵਾਨ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸੋਨੂ ਨਿਗਮ ਪਰਿਵਾਰ ਸਮੇਤ ਦੁਬਈ ਗਿਆ ਹੋਇਆ ਹੈ, ਜਿਥੇ ਉਹ ਸਾਰੇ ਘਰ ਵਿੱਚ ਇਕਾਂਤਵਾਸ ਹਨ। 48 ਸਾਲਾ ਗਾਇਕ ਨੇ ਇੰਸਟਾਗ੍ਰਾਮ ‘ਤੇ ਆਪਣੀ ਰਿਪੋਰਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਸਾਰਿਆਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਕਰੋਨਾ ਦਾ ਕੋਈ ਲੱਛਣ ਉਨ੍ਹਾਂ ਵਿੱਚ ਦਿਖਾਈ ਨਹੀਂ ਦੇ ਰਿਹਾ ਹੈ। ਸੋਨੂ ਨਿਗਮ ਨੇ ਦੱਸਿਆ ਕਿ ਉਸ ਨੇ ਇੱਕ ਸ਼ੋਅ ਲਈ ਭਾਰਤ ਪਰਤਣਾ ਸੀ, ਪਰ ਵਾਰ ਵਾਰ ਕਰੋਨਾ ਪਾਜ਼ੇਟਿਵ ਆਉਣ ਕਾਰਨ ਹੁਣ ਉਸ ਦਾ ਉਕਤ ਸ਼ੋਅ ਵਿੱਚ ਸ਼ਾਮਲ ਹੋਣਾ ਸੰਭਵ ਨਹੀਂ ਹੋ ਸਕਿਆ। ਗਾਇਕ ਨੇ ਆਖਿਆ, ‘ਮੇਰੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਇਸ ਵੇਲੇ ਦੁਬਈ ਵਿੱਚ ਹਾਂ। ਮੈਂ ਭੁਵਨੇਸ਼ਵਰ ਵਿੱਚ ਹੋਣ ਵਾਲੇ ਸ਼ੋਅ ਲਈ ਅਤੇ ‘ਸੁਪਰ ਸਿੰਗਰ ਸੀਜ਼ਨ-3′ ਦੀ ਸ਼ੂਟਿੰਗ ਲਈ ਭਾਰਤ ਪਰਤਣਾ ਸੀ, ਪਰ ਇਸ ਦੌਰਾਨ ਮੇਰੀ ਕਰੋਨਾ ਰਿਪੋਰਟ ਪਾਜ਼ੇਟਿਵ ਆ ਗਈ।’ ਸੋਨੂ ਨੇ ਆਖਿਆ, ਮੈਂ ਧੰਨਵਾਦੀ ਹਾਂ ਗਾਇਕ ਸ਼ਾਨ ਅਤੇ ਸੰਗੀਤਕਾਰ ਅਨੂ ਮਲਿਕ ਦਾ, ਜਿਨ੍ਹਾਂ ਖ਼ੁਦ ਅੱਗੇ ਆ ਕੇ ਭੁਵਨੇਸ਼ਵਰ ਵਾਲੇ ਸ਼ੋਅ ਨੂੰ ਸਫ਼ਲ ਬਣਾਇਆ ਤੇ ‘ਸੁਪਰ ਸਿੰਗਰ’ ਦੀ ਸ਼ੂਟਿੰਗ ਵਿੱਚ ਵੀ ਹਿੱਸਾ ਲਿਆ।’ -ਪੀਟੀਆਈNews Source link

- Advertisement -
- Advertisement -
Latest News

ਪੰਜਾਬ ਤੇ ਹਰਿਆਣਾ ’ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਪਰ ਕੰਬਣੀ ਬਰਕਰਾਰ

ਚੰਡੀਗੜ੍ਹ, 20 ਜਨਵਰੀ ਪੰਜਾਬ ਅਤੇ ਹਰਿਆਣਾ ਵਿੱਚ ਵੀਰਵਾਰ ਨੂੰ ਬਹੁਤੀਆਂ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਉਪਰ ਰਿਹਾ। ਮੌਸਮ...
- Advertisement -

More Articles Like This

- Advertisement -