12.4 C
Alba Iulia
Wednesday, January 26, 2022

ਮੋਗਾ ਪੁਲੀਸ ਵੱਲੋਂ ਗਿਰਜਾਘਰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ

Must Read


ਮਹਿੰਦਰ ਸਿੰਘ ਰੱਤੀਆਂ

ਮੋਗਾ, 7 ਜਨਵਰੀ

ਮੋਗਾ ਪੁਲੀਸ ਨੇ ਗਿਰਜਾਘਰ ਨੂੰ ਦਹਿਲਾਉਣ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੰਗੀਨ ਵਾਰਦਾਤਾਂ ਕਰਨ ਦੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ ਕਰਦਿਆਂ ਕਰੀਬ ਢਾਈ ਮਹੀਨੇ ਪਹਿਲਾਂ ਭਿਖੀਵਿੰਡ (ਤਰਨ ਤਾਰਨ) ਵਿਚ ਹੋਏ ਟਿਫ਼ਨ ਬੰਬ ਧਮਾਕੇ ਦੇ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਤਿੰਨ ਵਿਦੇਸ਼ੀ ਪਿਸਤੌਲਾਂ ਅਤੇ ਦੋ ਗਰਨੇਡ ਅਤੇ ਹੋਰ ਗੋਲੀ ਸਿੱਕਾ ਬਰਾਮਦ ਕੀਤਾ ਹੈ।

ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਸਿੱਧੂ ਵਾਸੀ ਪਿੰਡ ਸ਼ਾਦੀਵਾਲਾ (ਮੋਗਾ) ਜੋ ਕਰੀਬ ਢਾਈ ਮਹੀਨੇ ਪਹਿਲਾਂ 22 ਸਤੰਬਰ ਨੂੰ ਭਿਖੀਵਿੰਡ (ਤਰਨ ਤਾਰਨ) ਟਿਫ਼ਨ ਬੰਬ ਮਾਮਲੇ ‘ਚ ਲੋੜੀਂਦਾ ਸੀ, ਵਰਿੰਦਰ ਸਿੰਘ ਉਰਫ਼ ਵਿੰਦਾਂ ਵਾਸੀ ਮੱਖੂ (ਫ਼ਿਰੋਜਪੁਰ) ਅਤੇ ਬਲਜੀਤ ਸਿੰਘ ਵਾਸੀ ਫ਼ਤਹਿਗੜ੍ਹ ਪੰਜਤੂਰ (ਮੋਗਾ) ਵਜੋਂ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਿੰਨੋਂ ਮੁਲਜ਼ਮ ਪਿਕਅਪ ਗੱਡੀ ‘ਚ ਸਵਾਰ ਸਨ। ਨਾਕੇ ਉੱਤੇ ਰੋਕਣ ਦੀ ਕੋਸ਼ਿਸ਼ ਕਰਨ ‘ਤੇ ਇਨ੍ਹਾਂ ਮੁਲਜ਼ਮਾਂ ਨੇ ਪੁਲੀਸ ਪਾਰਟੀ ਉੱਤੇ ਗੋਲੀਆਂ ਚਲਾਉਣ ਅਤੇ ਹੱਥ ‘ਚ ਫ਼ੜਿਆ ਗਰਨੇਡ ਸੁੱਟਣ ਦੀ ਕੋਸ਼ਿਸ਼ ਕੀਤੀ। ਐੱਸਐਸਪੀ ਮੁਤਾਬਕ ਤਿੰਨੋਂ ਮੁਲਜ਼ਮਾਂ ਨੇ ਮੁੱਢਲੀ ਪੁੱਛਗਿਛ ‘ਚ ਖੁਲਾਸਾ ਕੀਤਾ ਹੈ ਕਿ ਉਹ ਕੈਨੇਡਾ ਆਧਾਰਤ ਕੇਟੀਐੱਫ ਨਾਲ ਜੁੜੇ ਹੋਏ ਹਨ ਅਤੇ ਕੈਨੇਡਾ ‘ਚ ਬੈਠੇ ‘ਏ’ ਕੈਟਾਗਿਰੀ ਦੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਗਰਨੇਡ ਕਿਸੇ ਗਿਰਜਾਘਰ ਨੂੰ ਦਹਿਲਾਉਣ ਲਈ ਰੱਖਿਆ ਹੋਇਆ ਸੀ।



News Source link

- Advertisement -
- Advertisement -
Latest News

ਪੰਜਾਬ ਵਿੱਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ

ਮਨਧੀਰ ਸਿੰਘ ਦਿਓਲਨਵੀਂ ਦਿੱਲੀ, 24 ਜਨਵਰੀ ਮੁੱਖ ਅੰਸ਼ ਕੈਪਟਨ ਦੀ ਪਾਰਟੀ ਨੂੰ 37 ਸੀਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 15 ਸੀਟਾਂ...
- Advertisement -

More Articles Like This

- Advertisement -