12.4 C
Alba Iulia
Saturday, January 22, 2022

ਕੈਟਰੀਨਾ ਤੇ ਵਿੱਕੀ ਦੇ ਵਿਆਹ ਨੂੰ ਮਹੀਨਾ ਹੋਇਆ

Must Read


ਮੁੰਬਈ: ਅਦਾਕਾਰ ਜੋੜੀ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਐਤਵਾਰ ਨੂੰ ਆਪਣੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦੀ ਖੁਸ਼ੀ ਮਨਾਈ। ਕੈਟਰੀਨਾ ਨੇ ਇਸ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਤੇ ਵਿੱਕੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਅਦਾਕਾਰਾ ਨੇ ਲਿਖਿਆ ਹੈ, ‘ਹੈਪੀ ਵਨ ਮੰਥ ਮਾਈ (ਲਵ)।’ ਇਸ ਜੋੜੀ ਦੀ ਕਰੀਬੀ ਦੋਸਤ ਨੇਹਾ ਧੂਪੀਆ ਨੇ ਇਸ ਤਸਵੀਰ ‘ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ, ‘ਹੈਪੀ ਹੈਪੀ ਹੈਪੀ ਸਾਡੀ ਪਿਆਰੀ ਜੋੜੀ…ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।’ ਜ਼ਿਕਰਯੋਗ ਹੈ ਕਿ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਦਾ ਵਿਆਹ ਪਿਛਲੇ ਮਹੀਨੇ 9 ਤਰੀਕ ਨੂੰ ਹੋਇਆ ਸੀ ਤੇ ਇਸ ਸਮਾਗਮ ਵਿੱਚ ਸਿਰਫ਼ 120 ਮਹਿਮਾਨ ਹੀ ਸੱਦੇ ਗਏ ਸਨ। ਇਹ ਨਵ-ਵਿਆਹਿਆ ਜੋੜਾ ਜੁਹੂ ਇਲਾਕੇ ਵਿੱਚ ਆਪਣੇ ਨਵੇਂ ਅਪਾਰਟਮੈਂਟ ‘ਚ ਰਹਿ ਰਿਹਾ ਹੈ, ਜਿਥੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਉਨ੍ਹਾਂ ਦੇ ਗੁਆਂਢੀ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਵਾਤਾਵਰਨ ਬਚਾਉਣ ਲਈ ਵੋਟਰ ਵੀ ਚੁੱਪ ਤੋੜਨ: ਸੀਚੇਵਾਲ

ਗੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ, 21 ਜਨਵਰੀ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਇੱਥੇ ਵਾਤਾਵਰਨ ਸਬੰਧੀ ਲੋਕ...
- Advertisement -

More Articles Like This

- Advertisement -