12.4 C
Alba Iulia
Saturday, January 22, 2022

ਅਬੋਹਰ ਵਿੱਚ ਨੌਜਵਾਨ ਦੀ ਹੱਤਿਆ

Must Read


ਰਾਜਿੰਦਰ ਕੁਮਾਰ

ਬਲੂਆਣਾ (ਅਬੋਹਰ) 11ਜਨਵਰੀ

ਅਬੋਹਰ ਸ਼ਹਿਰ ਦੇ ਮੁੱਖ ਬੱਸ ਅੱਡੇ ਲਾਗੇ ਅੱਜ ਦਿਨ ਦਿਹਾੜੇ ਇਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਨੀ (25) ਵਜੋਂ ਹੋਈ ਹੈ। ਹੱਤਿਆ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਹਨੀ ਦੀ ਲਾਸ਼ ਨੂੰ ਥਾਣਾ ਸਿਟੀ ਅਬੋਹਰ ਦੇ ਗੇਟ ਅੱਗੇ ਰੱਖ ਕੇ ਰੋਸ ਵਿਖਾਵਾ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਉਪਰੰਤ ਡੀਐੱਸਪੀ ਸੰਦੀਪ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਹੱਤਿਆਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਚਾਰ ਜਣੇ ਹਨੀ ਦੇ ਘਰ ਕੋਲ ਪਹੁੰਚੇ ਸਨ। ਮੌਕੇ ਤੋਂ ਮਿਲੇ ਸੀਸੀਟੀਵੀ ਫੁਟੇਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹੱਤਿਆਰਿਆਂ ਨੇ ਯੋਜਨਾਬੱਧ ਤਰੀਕੇ ਨਾਲ ਹਨੀ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ।



News Source link

- Advertisement -
- Advertisement -
Latest News

ਵਾਤਾਵਰਨ ਬਚਾਉਣ ਲਈ ਵੋਟਰ ਵੀ ਚੁੱਪ ਤੋੜਨ: ਸੀਚੇਵਾਲ

ਗੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ, 21 ਜਨਵਰੀ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਇੱਥੇ ਵਾਤਾਵਰਨ ਸਬੰਧੀ ਲੋਕ...
- Advertisement -

More Articles Like This

- Advertisement -