12.4 C
Alba Iulia
Thursday, January 20, 2022

ਫਾਜ਼ਿਲਕਾ: ਭੈਣ ਨੂੰ ਲੋਹੜੀ ਦੇ ਕੇ ਮੁੜੇ ਦੋ ਨੌਜਵਾਨ ਸਕੇ ਭਰਾਵਾਂ ਦੀ ਸੜਕ ਹਾਦਸੇ ’ਚ ਮੌਤ

Must Read


ਪਰਮਜੀਤ ਸਿੰਘ

ਫਾਜ਼ਿਲਕਾ, 12 ਜਨਵਰੀ

ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਮੰਡੀ ਲਾਧੂਕਾ ਦੇ ਨੇੜੇ ਸਥਿਤ ਪਾਈਪਾਂ ਵਾਲੀ ਫੈਕਟਰੀ ਦੇ ਕੋਲ ਬੀਤੀ ਦੇਰ ਰਾਤ ਸੜਕ ਹਾਦਸੇ ‘ਚ ਦੋ ਨੌਜਵਾਨਾਂ ਸਕੇ ਭਰਾਵਾਂ ਦੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ‘ਚ ਪਿੰਡ ਚੱਕ ਖੀਵਾ ਦੇ ਮ੍ਰਿਤਕ ਨੌਜਵਾਨ ਪਾਲਾ ਸਿੰਘ ਅਤੇ ਮੱਖਣ ਸਿੰਘ ਦੇ ਰਿਸ਼ਤੇਦਾਰ ਮੰਗਾ ਸਿੰਘ ਨੇ ਦੱਸਿਆ ਕਿ ਲੜਕੇ ਉਸ ਦੇ ਮਾਮੇ ਪੁੱਤ ਸਨ ਅਤੇ ਬੀਤੀ ਰਾਤ ਆਪਣੀ ਭੈਣ ਨੂੰ ਲੋਹੜੀ ਦੇਣ ਆਏ ਸਨ, ਜਦ ਉਹ ਵਾਪਸ ਜਾ ਰਹੇ ਸਨ ਤਾਂ ਰਸਤੇ ‘ਚ ਉਨ੍ਹਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਕਿਵੇਂ ਹੋਇਆ ਉਨ੍ਹਾਂ ਨੂੰ ਪਤਾ ਨਹੀਂ। ਮ੍ਰਿਤਕਾਂ ਦੀ ਭੈਣ ਸੁਰਿੰਦਰ ਕੌਰ ਵਾਸੀ ਪਿੰਡ ਬਹਿਕ ਹਸਤਾ ਨੇ ਦੱਸਿਆ ਕਿ ਜਦ ਉਨ੍ਹਾਂ ਵੱਲੋਂ ਪੁਲੀਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਮੋਟਰਸਾਈਕਲ ਟਰੱਕ ‘ਚ ਵੱਜਿਆ ਹੈ ਅਤੇ ਉਧਰ ਟਰੱਕ ਵਾਲਾ ਕਹਿ ਰਿਹਾ ਹੈ ਕਿ ਮੋਟਰਸਾਈਕਲ ਇਕ ਕਾਰ ‘ਚ ਵੱਜਿਆ ਹੈ। ਲੜਕਿਆਂ ਦਾ ਮੋਟਰਸਾਈਕਲ ਠੀਕ ਹੈ। ਉਨ੍ਹਾਂ ਮੰਗ ਕੀਤੀ ਕਿ ਹਾਦਸੇ ਦੀ ਜਾਂਚ ਕੀਤੀ ਜਾਵੇ।News Source link

- Advertisement -
- Advertisement -
Latest News

ਜੇ ਚੰਨੀ ਦੀ ਰਿਹਾਇਸ਼ ’ਤੇ ਛਾਪਾ ਵੱਜੇ ਤਾਂ ਬਹੁਤ ਵੱਡੀ ਰਾਸ਼ੀ ਮਿਲੇਗੀ: ਸੁਖਬੀਰ ਬਾਦਲ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 19 ਜਨਵਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਵਿੱਚ ਈਡੀ ਦੇ ਛਾਪੇ ਦੌਰਾਨ...
- Advertisement -

More Articles Like This

- Advertisement -