12.4 C
Alba Iulia
Saturday, January 22, 2022

ਜੋਕੋਵਿਚ ਆਸਟਰੇਲੀਅਨ ਓਪਨ ਡਰਾਅ ’ਚ ਪਰ ਸਰਕਾਰ ਦਾ ਫੈਸਲਾ ਆਉਣਾ ਬਾਕੀ

Must Read


ਮੈਲਬੌਰਨ, 13 ਜਨਵਰੀ

ਵਿਸ਼ਵ ਦਾ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਆਸਟਰੇਲੀਅਨ ਓਪਨ ਦੇ ਡਰਾਅ ਵਿਚ ਸ਼ਾਮਲ ਹੋ ਗਿਆ, ਹਾਲਾਂਕਿ ਉਹ ਅਜੇ ਵੀ ਕਰੋਨਵਾਇਰਸ ਦਾ ਟੀਕਾ ਨਾ ਲਗਵਾਉਣ ਕਾਰਨ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ ਕਿ ਉਸ ਨੂੰ ਬਾਹਰ ਕੱਢਿਆ ਜਾਵੇਗਾ ਜਾਂ ਖੇਡਣ ਦਾ ਮੌਕਾ ਮਿਲੇਗਾ। ਇਸ ਦੇ ਬਾਵਜੂਦ ਆਸਟਰੇਲੀਅਨ ਓਪਨ ਦੇ ਪ੍ਰਬੰਧਕਾਂ ਨੇ ਉਸ ਨੂੰ ਡਰਾਅ ਵਿੱਚ ਰੱਖਿਆ। ਉਸ ਨੂੰ ਪਹਿਲੇ ਦੌਰ ‘ਚ ਦੁਨੀਆ ਦੇ 78ਵੇਂ ਨੰਬਰ ਦੇ ਖਿਡਾਰੀ ਸਰਬੀਆ ਦੇ ਮਿਓਮੀਰ ਕੇਸਮਾਨੋਵਿਚ ਨਾਲ ਖੇਡਣਾ ਹੋਵੇਗਾ। ਜੋਕੋਵਿਚ ਦਾ ਵੀਜ਼ਾ ਪਿਛਲੇ ਹਫਤੇ ਮੈਲਬੌਰਨ ਪਹੁੰਚਣ ‘ਤੇ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਕਰੋਨਾ ਟੀਕਾਕਰਨ ਨਿਯਮਾਂ ਵਿੱਚ ਮੈਡੀਕਲ ਛੋਟ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਸੀ। ਬਾਅਦ ਵਿੱਚ ਉਹ ਕਾਨੂੰਨੀ ਲੜਾਈ ਜਿੱਤ ਗਿਆ ਅਤੇ ਉਸ ਦਾ ਵੀਜ਼ਾ ਬਹਾਲ ਕਰ ਦਿੱਤਾ ਗਿਆ।News Source link

- Advertisement -
- Advertisement -
Latest News

ਵਾਤਾਵਰਨ ਬਚਾਉਣ ਲਈ ਵੋਟਰ ਵੀ ਚੁੱਪ ਤੋੜਨ: ਸੀਚੇਵਾਲ

ਗੁਰਸੇਵਕ ਸਿੰਘ ਪ੍ਰੀਤਸ੍ਰੀ ਮੁਕਤਸਰ ਸਾਹਿਬ, 21 ਜਨਵਰੀ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਇੱਥੇ ਵਾਤਾਵਰਨ ਸਬੰਧੀ ਲੋਕ...
- Advertisement -

More Articles Like This

- Advertisement -