12.4 C
Alba Iulia
Wednesday, January 26, 2022

ਵੱਖ-ਵੱਖ ਥਾਈਂ ਧੀਆਂ ਦੀ ਲੋਹੜੀ ਮਨਾਈ

Must Read


ਅਵਿਨਾਸ਼ ਸ਼ਰਮਾ

ਨੂਰਪੁਰ ਬੇਦੀ, 12 ਜਨਵਰੀ

ਬਲਾਕ ਨੂਰਪੁਰ ਬੇਦੀ ਵਿਚ ਪੈਂਦੇ ਪਿੰਡ ਨੰਗਲ ਅਬਿਆਣਾ ਵਿੱਚ ਗੁਰੂ ਰਵਿਦਾਸ ਕਲੱਬ ਵੱਲੋਂ ਨਵਜੰਮੀਆਂ ਕੁੜੀਆਂ ਦਾ ਲੋਹੜੀ ਮੇਲਾ ਕਰਵਾਇਆ ਗਿਆ। ਪਿਛਲੇ ਸਾਲ ਪੈਦਾ ਹੋਈਆਂ ਕੁੜੀਆਂ ਨੂੰ ਲੋਹੜੀ ਪਾਈ ਗਈ। ਨਹਿਰੂ ਯੁਵਾ ਕੇਂਦਰ ਦੀ ਟੀਮ ਵੱਲੋਂ ਨਾਟਕ ਦਾ ਮੰਚਨ ਕੀਤਾ ਗਿਆ, ਜਿਸ ਨੇ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਲੋਹੜੀ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਪੰਕਜ ਯਾਦਵ ਤੇ ‘ਆਪ’ ਉਮੀਦਵਾਰ ਐਡਵੋਕੇਟ ਦਿਨੇਸ਼ ਚੱਢਾ ਨੇ ਧੀਆਂ ਦੇ ਇਸ ਲੋਹੜੀ ਮੇਲੇ ਨੂੰ ਮਨਾਉਣ ਵਿਚ ਕਲੱਬ ਮੈਂਬਰਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਵਿੱਚ ਸੀਡੀਪੀਓ ਦਫ਼ਤਰ, ਮਹਿਲਾ ਮੰਡਲ ਅਬਿਆਣਾ ਕਲਾਂ, ਅਬਿਆਣਾ ਖੁਰਦ ਅਤੇ ਨੰਗਲ ਦਾ ਵਿਸ਼ੇਸ਼ ਸਹਿਯੋਗ ਰਿਹਾ।

ਕੁਰਾਲੀ (ਪੱਤਰ ਪ੍ਰੇਰਕ): ਨੇੜਲੇ ਪਿੰਡ ਗੋਸਲਾਂ ਵਿੱਚ ਨਵਜੰਮੀ ਧੀਆਂ ਦੀ ਲੋਹੜੀ ਮਨਾਈ ਗਈ। ਪਿੰਡ ਦੇ ਆਂਗਣਵਾੜੀ ਸੈਂਟਰ ਵਿੱਚ ਧੀਆਂ ਦੀ ਲੋਹੜੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਅਤੇ ਨਵਜੰਮੀਆਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪਹਿਲੀ ਲੋਹੜੀ ਦੀ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਨੂੰ ਤੋਹਫ਼ੇ ਤੇ ਮਠਿਆਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਚੇਅਰਮੈਨ ਬਲਜੀਤ ਸਿੰਘ, ਗਿਆਨੀ ਸੁਖਵਿੰਦਰ ਸਿੰਘ ਅਤੇ ਸਰਪੰਚ ਰਣਬੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਕਪਿਲ ਮੋਹਨ ਅਗਰਵਾਲ, ਗੁਰਿੰਦਰ ਕੌਰ, ਚਰਨਜੀਤ ਕੌਰ, ਸੋਨੀਆ, ਗੁਰਜਸ਼ਨ ਸਿੰਘ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਕੌਰ, ਸੁਖਜੀਤ ਕੌਰ, ਸੁਖਵਿੰਦਰ ਕੌਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

ਲਾਲੜੂ (ਸਰਬਜੀਤ ਸਿੰਘ ਭੱਟੀ): ਪਿੰਡ ਟਿਵਾਣਾ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਨਰਿੰਦਰ ਕੌਰ ਦੀ ਅਗਵਾਈ ਹੇਠ ਹੋਏ ਲੋਹੜੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ ਸ਼ਰਮਾ ਨੇ ਨਵਜੰਮੀ ਬੱਚਿਆਂ ਨੂੰ ਚਾਂਦੀ ਦੇ ਕੰਗਣ ਤੇ ਹੋਰ ਸਾਮਾਨ ਦਿੱਤਾ। ਇਸ ਮੌਕੇ ਬਾਬਾ ਜਸਵੀਰ ਸਿੰਘ, ਬਾਬਾ ਅਜੀਤ ਸਿੰਘ, ਅਵਤਾਰ ਸਿੰਘ, ਸੋਨੁੰ ਸੇਠੀ, ਐਡਵੋਕੇਟ ਦਵਿੰਦਰ ਸਿੰਘ ਆਦਿ ਮੌਜੂਦ ਸਨ।News Source link

- Advertisement -
- Advertisement -
Latest News

ਪੰਜਾਬ ਵਿੱਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ

ਮਨਧੀਰ ਸਿੰਘ ਦਿਓਲਨਵੀਂ ਦਿੱਲੀ, 24 ਜਨਵਰੀ ਮੁੱਖ ਅੰਸ਼ ਕੈਪਟਨ ਦੀ ਪਾਰਟੀ ਨੂੰ 37 ਸੀਟਾਂ ਮਿਲੀਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 15 ਸੀਟਾਂ...
- Advertisement -

More Articles Like This

- Advertisement -