12.4 C
Alba Iulia
Wednesday, April 24, 2024

ਹੁਣ 20 ਮਈ ਨੂੰ ਰਿਲੀਜ਼ ਹੋਵੇਗੀ ‘ਭੂਲ ਭੁਲੱਈਆ-2’

Must Read


ਮੁੰਬਈ: ਕਾਰਤਿਕ ਆਰਿਅਨ ਤੇ ਕਿਆਰਾ ਆਡਵਾਨੀ ਦੀ ਭੂਤੀਆ ਕਾਮੇਡੀ ਫਿਲਮ ‘ਭੂਲ ਭੁਲੱਈਆ-2’ ਹੁਣ ਮਾਰਚ ਵਿੱਚ ਰਿਲੀਜ਼ ਹੋਣ ਦੀ ਥਾਂ 20 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਦਿੱਤੀ ਗਈ। ਅਨੀਸ ਬਜ਼ਮੀ ਵੱਲੋਂ ਨਿਰਦੇਸ਼ਿਤ ‘ਭੂਲ ਭੁਲੱਈਆ-2’ ਪਹਿਲਾਂ 25 ਮਾਰਚ ਨੂੰ ਰਿਲੀਜ਼ ਕੀਤੀ ਜਾਣੀ ਸੀ, ਪਰ ਇਸੇ ਦਿਨ ਹੀ ਐੱਸਐੱਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਵੀ ਰਿਲੀਜ਼ ਹੋ ਰਹੀ ਹੈ। ਇਸ ਲਈ ਹੁਣ ‘ਭੂਲ ਭੁਲੱਈਆ-2′ ਦੀ ਰਿਲੀਜ਼ ਅੱਗੇ ਪਾ ਦਿੱਤੀ ਗਈ ਹੈ। ਫਿਲਮ ਦੇ ਨਿਰਮਾਤਾਵਾਂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, ”ਭੂਲ ਭੁਲੱਈਆ-2′ 20 ਮਈ ਨੂੰ ਤੁਹਾਡੇ ਨੇੜਲੇ ਸਿਨੇਮਾਘਰਾਂ ਵਿੱਚ ਆਉਣ ਲਈ ਬਿਲਕੁਲ ਤਿਆਰ ਹੈ।’ ਇਸ ਫਿਲਮ ਵਿੱਚ ਅਦਾਕਾਰਾ ਤੱਬੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ‘ਭੂਲ ਭੁਲੱਈਆ-2’ ਦਾ ਨਿਰਮਾਣ ਭੂਸ਼ਣ ਕੁਮਾਰ, ਮੁਰਾਦ ਖੇਤਾਨੀ ਅਤੇ ਕ੍ਰਿਸ਼ਨ ਕੁਮਾਰ ਵੱਲੋਂ ‘ਟੀ ਸੀਰੀਜ਼’ ਅਤੇ ‘ਸਿਨੇ 1 ਸਟੂਡੀਓਜ਼’ ਦੇ ਬੈਨਰ ਹੇਠ ਕੀਤਾ ਗਿਆ ਹੈ। ਇਸ ਫਿਲਮ ਦੀ ਪਟਕਥਾ ਫਰਹਦ ਸ਼ਮਜੀ ਅਤੇ ਆਕਾਸ਼ ਕੌਸ਼ਿਕ ਨੇ ਲਿਖੀ ਹੈ ਤੇ ਇਹ ਫਿਲਮ 2007 ਵਿੱਚ ਆਈ ਫਿਲਮ ‘ਭੂਲ ਭੁਲੱਈਆ’ ਦੀ ਹੀ ਅਗਲੀ ਕੜੀ ਹੈ, ਜਿਸ ਵਿੱਚ ਮੁੱਖ ਭੂਮਿਕਾਵਾਂ ਅਕਸ਼ੈ ਕੁਮਾਰ ਤੇ ਵਿੱਦਿਆ ਬਾਲਨ ਨੇ ਨਿਭਾਈਆਂ ਸਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -