12.4 C
Alba Iulia
Thursday, April 25, 2024

ਗੰਗੂਬਾਈ ਕਾਠੀਆਵਾੜੀ ’ਚ ਖਾਸ ਕਿਰਦਾਰ ਨਿਭਾ ਰਹੀ ਹੈ ਹੁਮਾ ਕੁਰੈਸ਼ੀ

Must Read


ਮੁੰਬਈ: ਅਦਾਕਾਰ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਉਹ ਸੰਜੈ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਵਿਚ ਖਾਸ ਕਿਰਦਾਰ ਨਿਭਾ ਰਹੀ ਹੈ। ਹੁਮਾ ਨੇ ਕਿਹਾ, ”ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਹ ਸਭ ਤੋਂ ਮਸਰੂਫ ਮਹੀਨਿਆਂ ‘ਚੋਂ ਇਕ ਹੋਣ ਵਾਲਾ ਹੈ। ਇੱਕ ਪਾਸੇ ਮੇਰੀ ਵੈੱਬ ਸੀਰੀਜ਼ ‘ਮਿੱਥਿਆ’ ਰਿਲੀਜ਼ ਹੋ ਰਹੀ ਹੈ ਅਤੇ ਦੂਜੇ ਪਾਸੇ ਮੈਂ ਸੰਜੈ ਸਰ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਵਿੱਚ ਖਾਸ ਭੂਮਿਕਾ ਨਿਭਾ ਰਹੀ ਹਾਂ। ਮੈਂ ਇਸ ਦੀ ਉਡੀਕ ਕਰ ਰਹੀ ਹਾਂ। ਨਾਲ ਹੀ ਮੈਂ ‘ਵਲੀਮਾਈ’ ਲਈ ਵੀ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਹ ਬਹੁਤ ਖਾਸ ਫਿਲਮ ਹੈ।” ਫਿਲਮ ‘ਗੰਗੂਬਾਈ ਕਾਠੀਆਵਾੜੀ’ ਸਿਨੇਮਾ ਘਰਾਂ ਵਿਚ 25 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਗੰਗੂਬਾਈ ਹਰਜੀਵਨਦਾਸ ਦੇ ਜੀਵਨ ‘ਤੇ ਲਿਖੀ ਗਈ ਪੁਸਤਕ ‘ਮਾਫੀਆ ਕੁਈਨਜ਼ ਆਫ ਮੁੰਬਈ’ ਉੱਤੇ ਆਧਾਰਿਤ ਹੈ। ਫਿਲਮ ਵਿੱਚ ਸ਼ਾਂਤਨੂ ਮਹੇਸ਼ਵਰੀ, ਵਿਜੈ ਰਾਜ, ਜਿਮ ਸਰਬ ਵੀ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -