12.4 C
Alba Iulia
Thursday, March 28, 2024

ਰਵੀਨਾ ਟੰਡਨ ਵੱਲੋਂ ‘ਕੇਜੀਐੱਫ ਚੈਪਟਰ-2’ ਦੀ ਡਬਿੰਗ ਮੁਕੰਮਲ

Must Read


ਹੈਦਰਾਬਾਦ: ਅਦਾਕਾਰਾ ਰਵੀਨਾ ਟੰਡਨ ਨੇ ਅੱਜ ਪੈੱਨ ਇੰਡੀਆ ਦੀ ਨਵੀਂ ਆ ਰਹੀ ਫਿਲਮ ‘ਕੇਜੀਐੱਫ ਚੈਪਟਰ-2’ ਦੀ ਡਬਿੰਗ ਮੁਕੰਮਲ ਕਰ ਲਈ ਹੈ। ਪ੍ਰਸ਼ਾਂਤ ਨੀਲ ਦੀ ਇਹ ਫਿਲਮ 14 ਅਪਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਪ੍ਰਸ਼ਾਂਤ ਨੀਲ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਰਵੀਨਾ ਟੰਡਨ ਨਾਲ ਕੀਤੇ ਡਬਿੰਗ ਸੈਸ਼ਨ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਹੈ, ‘ਜ਼ੁਲਮ ਦਾ ਖਾਤਮਾ! ਸਭ ਤੋਂ ਪਿਆਰੀ ਪ੍ਰਧਾਨ ਮੰਤਰੀ #ਰਮਿਕਾਸੇਨ ਨਾਲ ਡਬਿੰਗ ਮੁਕੰਮਲ। ਧੰਨਵਾਦ ਮੈਡਮ @ਰਵੀਨਾਟੰਡਨ। ‘ਕੇਜੀਐੱਫ’ ਹੋਮਬੇਲ ਫਿਲਮਜ਼ ਦੀ ਪ੍ਰੋਡਕਸ਼ਨ ਹੈ। ਪ੍ਰਸ਼ਾਂਤ ਨੇ ਰਵੀਨਾ ਨੂੰ ਇੱਕ ਅਜਿਹੀ ਅਦਾਕਾਰਾ ਦੱਸਿਆ ਹੈ, ਜੋ ‘ਮੌਤ ਦੀ ਸਜ਼ਾ ਸੁਣਾਉਣ ਵੇਲੇ ਵੀ ਆਪਣਾ ਜਲਵਾ ਬਰਕਰਾਰ ਰੱਖਦੀ ਹੈ।’ ਹੋਮੇਬਲ ਪ੍ਰੋਡਕਸ਼ਨਜ਼ ਵੱਲੋਂ ਸਾਂਝੇ ਕੀਤੇ ਗਏ ਟਵੀਟ ਵਿੱਚ ਰਵੀਨਾ ਲਈ ਲਿਖਿਆ ਹੈ, ‘ਤੁਹਾਡੇ ਨਾਲ ਸਦਾ ਹੀ ਕੰਮ ਕਰਨਾ ਬਹੁਤ ਖੁਸ਼ਗਵਾਰ ਹੁੰਦਾ ਹੈ। ਤਿਆਰ ਹੋ ਜਾਵੋ, ਇੱਕ ਬਿਹਤਰੀਨ ਤਜਰਬੇ ਲਈ #ਕੇਜੀਐੱਫ2 14 ਅਪਰੈਲ ਨੂੰ #ਕੇਜੀਐੱਫਚੈਪਟਰ2’। ਅਦਾਕਾਰਾ ਰਵੀਨਾ ਟੰਡਨ ਨੇ ਇਸ ਫਿਲਮ ‘ਕੇਜੀਐੱਫ ਚੈਪਟਰ-2’ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ ਵਿੱਚ ਅਦਾਕਾਰ ਯਸ਼ ਨੇ ਵੀ ਅਹਿਮ ਰੋਲ ਅਦਾ ਕੀਤਾ ਹੈ। ਇਸ ਤੋਂ ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ ਸੀ। ਇਸ ਦੇ ਦੂਜੇ ਭਾਗ ਵਿੱਚ ਸੰਜੈ ਦੱਤ, ਪ੍ਰਕਾਸ਼ ਰਾਜ ਅਤੇ ਹੋਰ ਕਈ ਅਦਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -