12.4 C
Alba Iulia
Wednesday, April 24, 2024

ਜ਼ੂਦੀ ਡੀ ਪਾਲਮਾ ਬਣੀ ‘ਮਿਸ ਇਟਾਲੀਆ’

Must Read


ਵਿੱਕੀ ਬਟਾਲਾ

ਮਿਲਾਨ (ਇਟਲੀ), 15 ਫਰਵਰੀ

ਇਟਲੀ ਦੇ ਸ਼ਹਿਰ ਵੈਨਿਸ ਵਿੱਚ ਹੋਏ ‘ਮਿਸ ਇਟਾਲੀਆ ਸੁੰਦਰਤਾ ਮੁਕਾਬਲੇ’ ਦੌਰਾਨ 20 ਸਾਲਾ ਨੈਪਲਜ਼ (ਨਾਪੋਲੀ) ਸ਼ਹਿਰ ਦੀ ਰਹਿਣ ਵਾਲੀ ਲੜਕੀ ਨੂੰ ‘ਮਿਸ ਇਟਾਲੀਆ’ ਦਾ ਤਾਜ ਪਹਿਨਾਇਆ ਗਿਆ ਹੈ। ਮਿਸ ਜ਼ੂਦੀ ਡੀ ਪਾਲਮਾ ਜਿੱਥੇ ਸਮਾਜ ਸ਼ਾਸਤਰ ਦੀ ਵਿਦਿਆਰਥਣ ਹੈ, ਉੱਥੇ ਹੀ ਪ੍ਰਸਿੱਧ ਮਾਡਲ ਵੀ ਹੈ ਜੋ ‘ਮਿਸ ਨੈਪਲਜ਼’ ਦਾ ਖਿਤਾਬ ਜਿੱਤਣ ਕਾਰਨ ‘ਮਿਸ ਇਟਾਲੀਆ ਸੁੰਦਰਤਾ ਮੁਕਾਬਲੇ’ ਦਾ ਹਿੱਸਾ ਬਣੀ। ਇਸ ਦੌਰਾਨ ਉਸ ਨੇ ਕਈ ਸੁੰਦਰੀਆਂ ਨੂੰ ਪਛਾੜਦਿਆਂ ‘ਮਿਸ ਇਟਾਲੀਆ’ ਦਾ ਤਾਜ਼ ਆਪਣੇ ਨਾਂ ਕੀਤਾ ਅਤੇ ਇਟਲੀ ਵਾਸੀਆਂ ਦਾ ਦਿਲ ਜਿੱਤ ਕੇ ਇਹ ਤਾਜ ਜਿੱਤਿਆ। ਨਾਪੋਲੀ ਦੇ ਮੇਅਰ ਗਿਆਤਾਨੋ ਮਨਫਰੇਦੀ ਨੇ ਕਿਹਾ ਕਿ ਮਿਸ ਜ਼ੂਦੀ ਡੀ ਪਾਲਮਾ ਨਾਪੋਲੀ ਜ਼ਿਲ੍ਹੇ ਦਾ ਮਾਣ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -