12.4 C
Alba Iulia
Tuesday, April 23, 2024

ਦੁਬਈ ਟੈਨਿਸ ਚੈਂਪੀਅਨਸ਼ਿਪ: ਸਾਨੀਆ-ਹਰਾਦੇਕਾ ਦੀ ਜੋੜੀ ਸੈਮੀ ਫਾਈਨਲ ’ਚ

Must Read


ਦੁਬਈ: ਭਾਰਤੀ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਚੈੱਕ ਗਣਰਾਜ ਦੀ ਉਸ ਦੀ ਜੋੜੀਦਾਰ ਲੂਸੀ ਹਰਾਦੇਕਾ ਨੇ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਟੂਰਨਾਮੈਂਟ ਵਿੱਚ ਵਾਈਲਡ ਕਾਰਡ ਹਾਸਲ ਕਰਨ ਵਾਲੀਆਂ ਸਾਨੀਆ ਤੇ ਹਰਾਦੇਕਾ ਨੇ ਡਬਲਿਊਟੀਏ 500 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਪਾਨ ਦੀ ਸ਼ੂਕੋ ਓਯਾਮਾ ਅਤੇ ਸਰਬੀਆ ਦੀ ਅਲੈਗਜ਼ਾਂਦਰਾ ਕੂਨਿਚ ਨੂੰ ਸਿੱਧੇ ਸੈੱਟਾਂ ਵਿੱਚ 7-5, 6-3 ਨਾਲ ਮਾਤ ਦਿੱਤੀ। ਸੈਮੀ ਫਾਈਨਲ ਵਿੱਚ ਸਾਨੀਆ ਮਿਰਜ਼ਾ ਅਤੇ ਲੂਸੀ ਹਰਾਦੇਕਾ ਦੀ ਜੋੜੀ ਦੀ ਸਾਹਮਣਾ ਜਪਾਨ ਦੀ ਐਨਾ ਸ਼ਿਬਹਾਰਾ ਅਤੇ ਚੀਨ ਦੀ ਸ਼ੁਆਈ ਝੇਂਗ ਦੀ ਜੋੜੀ ਅਤੇ ਯੂਕਰੇਨ ਦੀ ਲਿਊਡਮਾਲਾ ਕਿਚੇਨੋਕ ਅਤੇ ਲਾਤਵੀਆ ਦੀ ਯੇਲੇਨਾ ਓਸਟਾਪੇਂਕੋ ਦੀ ਜੋੜੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਜੋੜੀ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਸਾਨੀਆ 2013 ਵਿੱਚ ਅਮਰੀਕਾ ਦੇ ਬੇਥਾਨੀ ਮਾਟੇਕ ਨੇ ਮਿਲ ਕੇ ਇਹ ਖ਼ਿਤਾਬ ਜਿੱਤ ਚੁੱਕੀ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -