12.4 C
Alba Iulia
Thursday, March 28, 2024

ਅਨਿਲ ਕਪੂਰ ਨੇ ਫ਼ਿਲਮ ‘ਬੇਟਾ’ ਦੀ ਸਫ਼ਲਤਾ ਨੂੰ ਕੀਤਾ ਯਾਦ

Must Read


ਮੁੰਬਈ: ਅਦਾਕਾਰ ਅਨਿਲ ਕਪੂਰ ਦੀ ਫ਼ਿਲਮ ‘ਬੇਟਾ’ ਨੂੰ ਰਿਲੀਜ਼ ਹੋਇਆਂ ਅੱਜ 30 ਸਾਲ ਮੁਕੰਮਲ ਹੋ ਗਏ ਹਨ ਅਤੇ ਅਦਾਕਾਰ ਨੇ 1992 ਵਿੱਚ ਆਈ ਇਸ ਫ਼ਿਲਮ ਦੀ ਸਫ਼ਲਤਾ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਇਸ ਫ਼ਿਲਮ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ ਕੀਤਾ ਸੀ। ਇਸ ਵਿੱਚ ਅਦਾਕਾਰਾ ਮਾਧੁਰੀ ਦੀਕਸ਼ਿਤ, ਅਰੁਣਾ ਇਰਾਨੀ, ਅਨੁਪਮ ਖੇਰ ਅਤੇ ਲਕਸ਼ਮੀਕਾਂਤ ਬੇਰਡੇ ਅਹਿਮ ਭੂਮਿਕਾਵਾਂ ਵਿੱਚ ਸਨ। ਅਨਿਲ ਕਪੂਰ ਨੇ ਇੰਸਟਾਗ੍ਰਾਮ ‘ਤੇ ਫ਼ਿਲਮ ਦੇ ਪੋਸਟਰ ਨਾਲ ਇੱਕ ਪੁਰਸਕਾਰ ਸਮਾਰੋਹ ਦੀ ਤਸਵੀਰ ਸਾਂਝੀ ਕੀਤੀ ਹੈ। 65 ਸਾਲਾ ਅਦਾਕਾਰ ਨੇ ਆਖਿਆ ”ਸਾਡੇ ਕਲਾਕਾਰਾਂ ਲਈ ਇਹ ਬੜੀ ਵੱਡੀ ਖ਼ੁਸ਼ੀ ਦੀ ਗੱਲ ਸੀ ਜਦੋਂ ਸਾਲ 1992 ਵਿੱਚ ਸਾਡੀ ਫ਼ਿਲਮ ਬਹੁਤ ਹਿੱਟ ਹੋਈ ਸੀ ਅਤੇ ਦਰਸ਼ਕਾਂ ਨੇ ਫ਼ਿਲਮ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ। ਇਸ ਫ਼ਿਲਮ ਦੇ 30 ਸਾਲ ਪੂਰੇ ਹੋਣ ‘ਤੇ ਬਹੁਤ ਖੁਸ਼ ਹਾਂ।” ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੰਦਿਆਂ ਅਦਾਕਾਰਾ ਮਾਧੁਰੀ ਨੇ ਵੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਇਸ ਫ਼ਿਲਮ ਨੂੰ ਸੰਗੀਤ ਆਨੰਦ-ਮਿਲਿੰਦ ਨੇ ਦਿੱਤਾ ਸੀ। ਇਸ ਫ਼ਿਲਮ ਦੇ ਗੀਤ ‘ਧਕ ਧਕ ਕਰਨੇ ਲਗਾ’ ਅਤੇ ‘ਕੋਇਲ ਸੀ ਤੇਰੀ ਬੋਲੀ’ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੇ ਗਏ। ਨਿਰਦੇਸ਼ਕ ਇੰਦਰ ਕੁਮਾਰ ਦੀ ਮਾਧੁਰੀ ਨਾਲ ਇਹ ਦੂਜੀ ਫ਼ਿਲਮ ਸੀ। ਇਸ ਤੋਂ ਪਹਿਲਾਂ ਉਨ੍ਹਾਂ 1990 ਦੀ ਹਿੱਟ ਫਿਲਮ ‘ਦਿਲ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ਨਿਰਦੇਸ਼ਕ ਅਤੇ ਅਦਾਕਾਰ ਨੇ ਇਸ ਤੋਂ ਬਾਅਦ ਸਾਲ 1995 ਵਿੱਚ ਫ਼ਿਲਮ ‘ਰਾਜਾ’ ਅਤੇ ਸਾਲ 2019 ਵਿੱਚ ਆਈ ਫ਼ਿਲਮ ‘ਟੋਟਲ ਧਮਾਲ’ ਵਿਚ ਇਕੱਠਿਆਂ ਕੰਮ ਕੀਤਾ। ਅਨਿਲ ਕਪੂਰ ਅਤੇ ਮਾਧੁਰੀ ਦੀ ਜੋੜੀ ਨੇ ਫ਼ਿਲਮ ‘ਪਰਿੰਦਾ’, ‘ਤੇਜ਼ਾਬ’ ਅਤੇ ‘ਰਾਮ ਲਖਨ’ ਵਿਚ ਕੰਮ ਕੀਤਾ ਜੋ ਹਿੱਟ ਰਹੀਆਂ ਸਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -