12.4 C
Alba Iulia
Friday, March 29, 2024

ਜੈਕਲੀਨ ਫ਼ਰਨਾਂਡੀਜ਼ ਨੂੰ ED ਪੁੱਛੇਗੀ 200 ਕਰੋੜ ਦੀ ਰੰਗਦਾਰੀ ਬਾਰੇ

Must Read

ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਐਨਫ਼ੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਮਨੀ ਲੌਂਡਰਿੰਗ ਨਾਲ ਜੁੜੇ ਇੱਕ ਮਾਮਲੇ ‘ਚ ਪੇਸ਼ ਹੋਣਾ ਸੀ, ਪਰ ਉਹ ਪੁੱਛਗਿੱਛ ਲਈ ਦਿੱਲੀ ‘ਚ ਹਾਜ਼ਰ ਨਹੀਂ ਹੋਈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਉਹ ED ਦੇ ਨੋਟਿਸ ਦੇ ਬਾਵਜੂਦ ਪੁੱਛਗਿੱਛ ‘ਚ ਸ਼ਾਮਿਲ ਨਹੀਂ ਹੋਈ, ਪਰ ਜੈਕਲੀਨ ਕਿਸੇ ਸ਼ੂਟਿੰਗ ‘ਚ ਰੁੱਝੇ ਹੋਣ ਦੀ ਵਜ੍ਹਾ ਨਾਲ ਦਿੱਲੀ ਨਹੀਂ ਆਈ ਜਾਂ ਕੋਈ ਹੋਰ ਕਾਰਨ ਸੀ, ਇਸ ‘ਤੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਇਹ ਮਾਮਲਾ ਤਿਹਾੜ ਜੇਲ੍ਹ ‘ਚ 200 ਕਰੋੜ ਦੀ ਰੰਗਦਾਰੀ ਨਾਲ ਜੁੜਿਆ ਹੈ। ਇਸ ਦਾ ਮਾਸਟਰਮਾਇੰਡ ਮੁਕੇਸ਼ ਚੰਦਰਸ਼ੇਖਰ ਤਿਹਾੜ ਜੇਲ੍ਹ ਦੇ ਅੰਦਰ ਪੂਰਾ ਰੈਕੇਟ ਚਲਾ ਰਿਹਾ ਸੀ।
ਜਾਣਕਾਰੀ ਮੁਤਾਬਿਕ ਦੋ ਸੌ ਕਰੋੜ ਦੀ ਇਹ ਰੰਗਦਾਰੀ ਵਸੂਲਣ ਲਈ ਮਾਸਟਰਮਾਇੰਡ ਸੁਕੇਸ਼ ਚੰਦਰਸ਼ੇਖਰ ਫ਼ਿਲਮੀ ਅਦਾਕਾਰਾ ਜੈਕਲੀਨ ਨੂੰ ਤਿਹਾੜ ਜੇਲ੍ਹ ਦੇ ਅੰਦਰੋਂ ਹੀ ਫ਼ੋਨ ਕਰਦਾ ਸੀ। ਜਾਂਚ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੁਕੇਸ਼ ਚੰਦਰਸ਼ੇਖਰ ਤਿਹਾੜ ਜੇਲ੍ਹ ਦੇ ਅੰਦਰ ਤੋਂ ਹੀ ਜੈਕਲੀਨ ਨੂੰ ਕਾਲ ਸਪੂਫ਼ਿੰਗ ਸਿਸਟਮ ਰਾਹੀਂ ਫ਼ੋਨ ਕਰਦਾ ਸੀ, ਪਰ ਉਸ ਨੇ ਆਪਣੀ ਪਛਾਣ ਅਤੇ ਅਹੁਦਾ ਵਧਾ ਚੜ੍ਹਾ ਕੇ ਦੱਸਿਆ ਹੋਇਆ ਸੀ।
ਜਾਂਚ ਏਜੰਸੀ ਮੁਤਾਬਿਕ ਜਦੋਂ ਜੈਕਲੀਨ ਸੁਕੇਸ਼ ਦੇ ਜਾਲ ‘ਚ ਫ਼ਸਣ ਲੱਗੀ ਤਾਂ ਉਸ ਨੂੰ ਮਹਿੰਗੇ ਫੁੱਲ ਅਤੇ ਚੌਕਲੇਟ ਗਿਫ਼ਟ ਦੇ ਤੌਰ ‘ਤੇ ਭੇਜਣ ਲੱਗਾ। ਜੈਕਲੀਨ ਇਹ ਨਹੀਂ ਸਮਝ ਪਾ ਰਹੀ ਸੀ ਕਿ ਇਹ ਸਾਰਾ ਕੁਝ ਤਿਹਾੜ ਜੇਲ੍ਹ ‘ਚ ਬੰਦ ਸ਼ਾਤਿਰ ਠੱਗ ਸੁਕੇਸ਼ ਕਰ ਰਿਹਾ ਹੈ। ਜਾਂਚ ਏਜੰਸੀਆਂ ਨੂੰ ਸੁਕੇਸ਼ ਦੇ ਅਹਿਮ ਕਾਲ ਰਿਕਾਰਡ ਹੱਥ ਲੱਗੇ ਹਨ। ਇਸ ਆਧਾਰ ‘ਤੇ ਜੈਕਲੀਨ ਦੇ ਨਾਲ ਹੋਈ ਧੋਖਾਧੜੀ ਦਾ ਜਾਂਚ ਏਜੰਸੀਆਂ ਨੂੰ ਵੀ ਜਾਣਕਾਰੀ ਮਿਲ ਸਕੀ।
ਜਾਂਚ ਏਜੰਸੀਆਂ ਨੇ ਸੁਰੱਖਿਆ ਕਾਰਨਾਂ ਨਾਲ ਉਸ ਨਾਂ ਅਤੇ ਅਹੁਦੇ ਦਾ ਖ਼ੁਲਾਸਾ ਨਹੀਂ ਕੀਤਾ ਜੋ ਸੁਕੇਸ਼ ਚੰਦਰਸ਼ੇਖਰ ਨੇ ਬੌਲੀਵੁਡ ਅਦਾਕਾਰਾ ਜੈਕਲੀਨ ਨੂੰ ਦੱਸਿਆ ਸੀ। ਇਸ ‘ਤੇ ਜੈਕਲੀਨ ਸੁਕੇਸ਼ ਦੇ ਬਹਿਕਾਵੇ ‘ਚ ਆ ਗਈ। ਬੌਲੀਵੁਡ ਦੀ ਇੱਕ ਹੋਰ ਮਹਿਲਾ ਸੈਲੇਬਰਿਟੀ, ਜੋ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ, ਨੂੰ ਵੀ ਸੁਕੇਸ਼ ਨੇ ਨਿਸ਼ਾਨਾ ਬਣਾਇਆ ਸੀ। ਇੱਕ ਫ਼ਿਲਮ ਅਦਾਕਾਰ ਵੀ ਉਸ ਦੇ ਨਿਸ਼ਾਨੇ ‘ਤੇ ਸੀ ਅਤੇ ਇਨ੍ਹਾਂ ਸਾਰਿਆਂ ਤੋਂ ਜਲਦੀ ਹੀ ਪੁੱਛਗਿੱਛ ਹੋ ਸਕਦੀ ਹੈ।

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -