12.4 C
Alba Iulia
Thursday, March 28, 2024

15 ਅਕਤੂਬਰ ਨੂੰ ਹੌਂਸਲਾ ਹੋਵੇਗੀ ਰੀਲੀਜ਼

Must Read

ਬਿਗ ਬੌਸ ਫ਼ੇਮ ਅਦਾਕਾਰ ਸਿਧਾਰਥ ਸ਼ੁਕਲਾ ਦਾ 2 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੇ ਨਾਲ-ਨਾਲ ਸ਼ਹਿਨਾਜ਼ ਗਿੱਲ, ਜੋ ਉਸ ਦੀ ਬਹੁਤ ਹੀ ਖ਼ਾਸ ਦੋਸਤ ਸੀ ਵੀ ਟੁੱਟ ਜਿਹੀ ਗਈ ਹੈ। ਸ਼ਹਿਨਾਜ਼ ਗਿੱਲ ਨੂੰ ਆਖ਼ਰੀ ਵਾਰ ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ ਮੌਕੇ ਦੇਖਿਆ ਗਿਆ ਸੀ। ਓਦੋਂ ਤੋਂ ਸ਼ਹਿਨਾਜ਼ ਗਿੱਲ ਨਾ ਤਾਂ ਕਿਸੇ ਨੂੰ ਦਿਖਾਈ ਦਿੱਤੀ ਹੈ ਅਤੇ ਨਾ ਹੀ ਉਸ ਬਾਰੇ ਕੋਈ ਖ਼ਬਰ ਹੀ ਆਈ ਹੈ, ਪਰ ਹੁਣ ਛੇਤੀ ਹੀ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਉਸ ਨੂੰ ਪਰਦੇ ‘ਤੇ ਦੇਖਣ ਜਾ ਰਹੇ ਹਨ। ਦਰਅਸਲ ਹਾਲ ਹੀ ‘ਚ ਸ਼ਹਿਨਾਜ਼ ਗਿੱਲ ਦੀ ਪਹਿਲੀ ਫ਼ਿਲਮ ਹੌਂਸਲਾ ਰੱਖ ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਰੀਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਫ਼ਿਲਮ ਦੀ ਰੀਲੀਜ਼ ਡੇਟ ਦੇ ਨਾਲ-ਨਾਲ ਫ਼ਿਲਮ ਦੇ ਟ੍ਰੇਲਰ ਦਾ ਵੀ ਜ਼ਿਕਰ ਕੀਤਾ ਜੋ ਹਾਲ ਹੀ ‘ਚ ਰੀਲੀਜ਼ ਕੀਤਾ ਗਿਆ ਹੈ। ਦਿਲਜੀਤ ਨੇ ਆਪਣੇ ਅਧਿਕਾਰਿਕ ਇਨਸਟਾਗ੍ਰੈਮ ਐਕਾਊਂਟ ਰਾਹੀਂ ਫ਼ਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ‘ਚ ਦਿਲਜੀਤ ਇੱਕ ਬੱਚੇ ਨੂੰ ਗੋਦ ‘ਚ ਲੈ ਕੇ ਵਿਚਾਲੇ ਖੜ੍ਹਾ ਹੈ। ਉਸ ਦੇ ਸੱਜੇ ਪਾਸੇ ਸ਼ਹਿਨਾਜ਼ ਹੱਥ ‘ਚ ਕੁਝ ਚੀਜ਼ਾਂ ਫ਼ੜੀ ਹੋਈ ਨਜ਼ਰ ਆ ਰਹੀ ਹੈ, ਅਤੇ ਦਿਲਜੀਤ ਦੇ ਖੱਬੇ ਪਾਸੇ ਸੋਨਮ ਬਾਜਵਾ ਨਜ਼ਰ ਆ ਰਹੀ ਹੈ
ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਦੱਸਿਆ ਹੈ ਕਿ ਫ਼ਿਲਮ ਦਾ ਪਹਿਲਾ ਟ੍ਰੇਲਰ ਵੀ ਬੀਤੀ 27 ਸਤੰਬਰ ਨੂੰ ਰੀਲੀਜ਼ ਕਰ ਦਿੱਤਾ ਗਿਆ। ਇਸ ਪੋਸਟਰ ਦੇ ਰੀਲੀਜ਼ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ‘ਚ ਕਾਫ਼ੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸ਼ਹਿਨਾਜ਼ ਗਿੱਲ, ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਸਟਾਰਰ ਫ਼ਿਲਮ ਹੌਸਲਾ ਰੱਖ ਦੁਸਹਿਰੇ ਦੇ ਮੌਕੇ ‘ਤੇ 15 ਅਕਤੂਬਰ ਨੂੰ ਰੀਲੀਜ਼ ਹੋਵੇਗੀ। ਜਿਵੇਂ ਹੀ ਦਿਲਜੀਤ ਨੇ ਇਸ ਪੋਸਟਰ ਨੂੰ ਸਾਂਝਾ ਕੀਤਾ। ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਵਲੋਂ ਕੌਮੈਂਟਸ ਦਾ ਹੜ੍ਹ ਆ ਗਿਆ। ਹਰ ਕੋਈ ਇਸ ਫ਼ਿਲਮ ਲਈ ਸ਼ਹਿਨਾਜ਼ ਗਿੱਲ ਨੂੰ ਵਧਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਸ਼ਹਿਨਾਜ਼ ਨੂੰ ਹੌਂਸਲਾ ਦੇ ਰਹੇ ਹਨ। ਧਿਆਨ ਦੇਣ ਯੋਗ ਹੈ ਕਿ ਇਸ ਫ਼ਿਲਮ ਨੂੰ ਲੈ ਕੇ ਕਈ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀ। ਅਖੀਰ ਦਿਲਜੀਤ ਨੇ ਫ਼ਿਲਮ ਦੀ ਰੀਲੀਜ਼ ਡੇਟ ਦਾ ਐਲਾਨ ਕਰ ਕੇ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੱਤਾ ਹੈ। ਹਾਲਾਂਕਿ ਫ਼ਿਲਹਾਲ ਸ਼ਹਿਨਾਜ਼ ਗਿੱਲ ਫ਼ਿਲਮ ਦੇ ਪ੍ਰਮੋਸ਼ਨ ‘ਚ ਮੌਜੂਦ ਨਹੀਂ ਰਹੇਗੀ। ਉਹ ਅਜੇ ਤਕ ਸਿਧਾਰਥ ਸ਼ੁਕਲਾ ਦੇ ਦੁੱਖ ਤੋਂ ਉਭਰ ਨਹੀਂ ਸਕੀ, ਅਤੇ ਅਜਿਹੇ ‘ਚ ਉਸ ਦਾ ਸਹਿ-ਅਦਾਕਾਰ ਦਿਲਜੀਤ ਨੇ ਵੀ ਉਸ ਦਾ ਪੂਰਾ ਸਮਰਥਨ ਕੀਤਾ ਹੈ।

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -