12.4 C
Alba Iulia
Friday, April 19, 2024

ਸ੍ਰੀਲੰਕਾ: ਪੁਲੀਸ ਵੱਲੋਂ ਮਹਿੰਦਾ ਰਾਜਪਕਸੇ ਤੋਂ ਪੁੱਛਗਿੱਛ

Must Read


ਕੋਲੰਬੋ, 26 ਮਈ

ਸ੍ਰੀਲੰਕਾ ਦੀ ਪੁਲੀਸ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਤੋਂ ਤਿੰਨ ਘੰਟਿਆਂ ਤੱਕ ਪੁੱਛਗਿੱਛ ਕੀਤੀ। ਇਸ ਮੌਕੇ ਰਾਜਪਕਸੇ ਦੇ ਸਮਰਥਕਾਂ ਤੇ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਵਿਚਾਲੇ ਕੁਝ ਦਿਨ ਪਹਿਲਾਂ ਹੋਏ ਹਿੰਸਕ ਟਕਰਾਅ ਬਾਰੇ ਸਾਬਕਾ ਪ੍ਰਧਾਨ ਮੰਤਰੀ ਦੇ ਬਿਆਨ ਦਰਜ ਕੀਤੇ ਗਏ। ਜ਼ਿਕਰਯੋਗ ਹੈ ਕਿ ਵਿੱਤੀ ਸੰਕਟ ‘ਚ ਘਿਰੇ ਸ੍ਰੀਲੰਕਾ ਵਿਚ 9 ਮਈ ਨੂੰ ਹੋਈਆਂ ਹਿੰਸਕ ਝੜਪਾਂ ‘ਚ ਕਰੀਬ 10 ਲੋਕ ਮਾਰੇ ਗਏ ਸਨ ਤੇ 200 ਹੋਰ ਜ਼ਖ਼ਮੀ ਹੋ ਗਏ ਸਨ। ਵੇਰਵਿਆਂ ਮੁਤਾਬਕ ਸੀਆਈਡੀ ਨੇ ਅੱਜ ਰਾਜਪਕਸੇ ਦੀ ਰਿਹਾਇਸ਼ ‘ਤੇ ਇਸ ਹਿੰਸਾ ਬਾਰੇ ਬਿਆਨ ਰਿਕਾਰਡ ਕੀਤੇ। ਮਹਿੰਦਾ ਰਾਜਪਕਸੇ ਨੇ ਹਿੰਸਕ ਘਟਨਾਵਾਂ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਪਿਛਲੇ ਹਫ਼ਤੇ ਸ੍ਰੀਲੰਕਾ ਦੀ ਸੀਆਈਡੀ ਨੇ ਸੱਤਾਧਾਰੀ ਧਿਰ ਐੱਸਐਲਪੀਪੀ ਦੇ ਸੰਸਦੀ ਗਰੁੱਪ ਦੇ ਤਿੰਨ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਸੀ। ਇਨ੍ਹਾਂ ‘ਤੇ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਗਿਆ ਹੈ। ਦੋ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਤੇ ਉਹ 25 ਮਈ ਤੱਕ ਹਿਰਾਸਤ ਵਿਚ ਰਹਿਣਗੇ। ਪਿਛਲੇ ਸ਼ੁੱਕਰਵਾਰ ਸਾਬਕਾ ਮੰਤਰੀ ਤੇ ਮਹਿੰਦਾ ਦੇ ਪੁੱਤਰ ਨਮਲ ਰਾਜਪਕਸੇ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ ਤੇ ਬਿਆਨ ਦਰਜ ਕੀਤੇ ਗਏ ਸਨ। -ਪੀਟੀਆਈ

ਰਾਸ਼ਟਰਪਤੀ ਗੋਟਾਬਾਯਾ ਨੂੰ ਜਪਾਨ ਤੋਂ ਮਦਦ ਦੀ ਆਸ

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਅੱਜ ਆਸ ਜ਼ਾਹਿਰ ਕੀਤੀ ਕਿ ਉਨ੍ਹਾਂ ਨੂੰ ਜਪਾਨ ਤੋਂ ਆਰਥਿਕ ਮਦਦ ਮਿਲੇਗੀ। ਗੋਟਾਬਾਯਾ ਨੇ ‘ਕੌਮਾਂਤਰੀ ਮਿੱਤਰਾਂ’ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਵਿਚ ਸ੍ਰੀਲੰਕਾ ਦੀ ਮਦਦ ਕਰਨ ਤੇ ਇਕਜੁੱਟਤਾ ਪ੍ਰਗਟ ਕਰਨ। ਟੋਕੀਓ ਵਿਚ ਹੋਈ ਇਕ ਕਾਨਫਰੰਸ ਨੂੰ ਆਨਲਾਈਨ ਸੰਬੋਧਨ ਕਰਦਿਆਂ ਰਾਜਪਕਸੇ ਨੇ ਕਿਹਾ ਕਿ ਜਪਾਨ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਪਾਨ ਸ੍ਰੀਲੰਕਾ ਨੂੰ ਕਰਜ਼ਾ ਦੇਣ ਲਈ ਹੱਥ ਅੱਗੇ ਵਧਾਏਗਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -