12.4 C
Alba Iulia
Friday, March 29, 2024

ਫ਼ਿਲਮ ‘ਪਠਾਨ’ ਵਿੱਚ ਖਲਨਾਇਕ ਬਣਿਆ ਜੌਹਨ ਅਬਰਾਹਮ

Must Read


ਮੁੰਬਈ: ‘ਏਕ ਵਿਲੇਨ ਰਿਟਰਨਜ਼’ ਦੀ ਸਫ਼ਲਤਾ ਤੋਂ ਬਾਅਦ ਬੌਲੀਵੁੱਡ ਅਦਾਕਾਰ ਜੌਹਨ ਅਬਰਾਹਮ ਇੱਕ ਵਾਰ ਫਿਰ ਫ਼ਿਲਮ ‘ਪਠਾਨ’ ਵਿੱਚ ਖਲਨਾਇਕ ਵਜੋਂ ਧਮਾਕੇਦਾਰ ਕਿਰਦਾਰ ਨਿਭਾਏਗਾ। ਸੁਪਰਸਟਾਰ ਸ਼ਾਹਰੁਖ ਖਾਨ ਦੀ ਇਹ ਫ਼ਿਲਮ ਅਗਲੇ ਸਾਲ ਜਨਵਰੀ ਵਿੱਚ ਰਿਲੀਜ਼ ਹੋਵੇਗੀ। ਸ਼ਾਹਰੁਖ ਖਾਨ ਇਸ ਫਿਲਮ ਜ਼ਰੀਏ ਪੰਜ ਸਾਲਾਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰ ਰਿਹਾ ਹੈ। ਇਸ ਫ਼ਿਲਮ ਦਾ ਡਾਇਰੈਕਟਰ ਸਿਧਾਰਥ ਆਨੰਦ ਹੈ ਅਤੇ ਦੀਪਿਕਾ ਪਾਦੂਕੋਨ ਮੁੱਖ ਅਦਾਕਾਰਾ ਹੈ। ਜੌਹਨ ਅਬਰਾਹਮ ਨੇ ਅੱਜ ਟਵਿੱਟਰ ‘ਤੇ ਇਸ ਫਿਲਮ ਵਿਚਲੀ ਆਪਣੀ ਪਹਿਲੀ ਦਿੱਖ ਜਾਰੀ ਕੀਤੀ ਜਿਸ ਵਿਚ ਉਹ ਹੱਥ ‘ਚ ਹਥਿਆਰ ਚੁੱਕੀ ਨਜ਼ਰ ਆ ਰਿਹਾ ਹੈ। ਇਹ ਫ਼ਿਲਮ 25 ਜਨਵਰੀ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਵਿੱਚ ਰਿਲੀਜ਼ ਹੋਵੇਗੀ। ਸਿਧਾਰਥ ਆਨੰਦ ਨੇ ਆਖਿਆ ਕਿ ਇਸ ਫ਼ਿਲਮ ਵਿੱਚ ਜੌਹਨ ਵਿਲੇਨ ਦੀ ਭੂਮਿਕਾ ਨਿਭਾਅ ਰਿਹਾ ਹੈ ਪਰ ਉਸ ਦਾ ਕਿਰਦਾਰ ਨਾਇਕ ਜਿੰਨਾ ਹੀ ਵਧੀਆ ਹੈ। ਉਸ ਨੇ ਹਮੇਸ਼ਾ ਇਸ ਤੱਥ ‘ਤੇ ਭਰੋਸਾ ਕੀਤਾ ਹੈ ਕਿ ਖਲਨਾਇਕ ਦੀ ਪੇਸ਼ਕਾਰੀ ਵੀ ਵੱਡੀ ਹੋਣੀ ਚਾਹੀਦੀ ਹੈ ਭਾਵੇਂ ਉਹ ਨਾਇਕ ਤੋਂ ਵੱਡੀ ਨਾ ਵੀ ਹੋਵੇ। ਇਸ ਤੋਂ ਇਕ ਮਹੀਨਾ ਪਹਿਲਾਂ ਫਿਲਮ ਦੇ ਨਿਰਮਾਤਾਵਾਂ ਨੇ ਦੀਪਿਕਾ ਦੀ ਪਹਿਲੀ ਦਿੱਖ ਜਾਰੀ ਕੀਤੀ ਸੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -