12.4 C
Alba Iulia
Friday, March 29, 2024

ਭਾਰਤੀ ਫ਼ਿਲਮ ‘ਛੇਲੋ ਸ਼ੋਅ’ ਦੀ ਸਾਊਦੀ ਅਰਬ ਦੇ ਫ਼ਿਲਮ ਮੇਲੇ ਲਈ ਚੋਣ

Must Read


ਚੇਨੱਈ: ਭਾਰਤ ਦੀ ਆਸਕਰ ਵਿੱਚ ਅਧਿਕਾਰਤ ਐਂਟਰੀ ਤੇ ਸਿਨੇਮਾਘਰਾਂ ਵਿਚ ਸਫ਼ਲਤਾ ਹਾਸਲ ਕਰਨ ਵਾਲੀ ਫ਼ਿਲਮ ‘ਲਾਸਟ ਫਿਲਮ ਸ਼ੋਅ’ (ਛੇਲੋ ਸ਼ੋਅ) ਦੀ ਹੁਣ ਸਾਊਦੀ ਅਰਬ ਵਿੱਚ ‘2022 ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ’ ਦੇ ਮੁੱਖ ਮੁਕਾਬਲੇ ਲਈ ਚੋਣ ਹੋਈ ਹੈ।

ਇਸ ਸਬੰਧੀ ਸਮਾਗਮ ਸਾਊਦੀ ਅਰਬ ਦੇ ਲਾਲ ਸਾਗਰ ਨੇੜਲੇ ਸ਼ਹਿਰ ਜੇਦਾਹ ਵਿੱਚ ਪਹਿਲੀ ਤੋਂ 10 ਦਸੰਬਰ ਤੱਕ ਕਰਵਾਇਆ ਜਾਵੇਗਾ ਜਿਸ ਦੇ ਦੂਜੇ ਐਡੀਸ਼ਨ ਵਿੱਚ ਇਹ ਫਿਲਮ ਅਰਬ, ਏਸ਼ਿਆਈ ਅਤੇ ਅਫਰੀਕੀ ਸਿਨੇਮਾ ਦੀਆਂ ਬਿਹਤਰੀਨ ਪੇਸ਼ਕਾਰੀਆਂ ਨਾਲ ਮੁਕਾਬਲਾ ਕਰੇਗੀ। ਲਾਲ ਸਾਗਰ ਮੁਕਾਬਲੇ ਦੀ ਜਿਊਰੀ ਦੀ ਪ੍ਰਧਾਨਗੀ ਮਹਾਨ ਆਸਕਰ ਜੇਤੂ ਨਿਰਦੇਸ਼ਕ ਓਲੀਵਰ ਸਟੋਨ ਕਰਨਗੇ। ਇਸ ਸਾਲ ਦੇ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ 61 ਦੇਸ਼ਾਂ ਦੀਆਂ 131 ਫੀਚਰ ਅਤੇ ਲਘੂ ਫਿਲਮਾਂ ਦੀ ਪੇਸ਼ਕਾਰੀ ਹੋਵੇਗੀ। -ਆਈਏਐਨਐਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -