12.4 C
Alba Iulia
Thursday, April 25, 2024

ਕਾਰਤਿਕ ਨੇ ਜਨਮ ਦਿਨ ਮੌਕੇ ਸਾਂਝੀ ਕੀਤੀ ਫ਼ਿਲਮ ‘ਸ਼ਹਿਜ਼ਾਦਾ’ ਦੀ ਝਲਕ

Must Read


ਮੁੰਬਈ: ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੇ 32ਵੇਂ ਜਨਮ ਦਿਨ ਮੌਕੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਆਉਣ ਵਾਲੀ ਫ਼ਿਲਮ ‘ਸ਼ਹਿਜ਼ਾਦਾ’ ਵਿਚਲੀ ਝਲਕ ਸਾਂਝੀ ਕੀਤੀ ਹੈ। ‘ਭੂਲ ਭਲੱਈਆ 2’ ਦੇ ਅਦਾਕਾਰ ਨੇ ਇੰਸਟਾਗ੍ਰਾਮ ‘ਤੇ ‘ਸ਼ਹਿਜ਼ਾਦਾ’ ਫ਼ਿਲਮ ਦਾ ਟੀਜ਼ਰ ਸਾਂਝਾ ਕੀਤਾ ਹੈ। ਉਸ ਨੇ ਇਸ ਟੀਜ਼ਰ ਨੂੰ ਆਪਣੇ ਪ੍ਰਸ਼ੰਸਕਾਂ ਲਈ ਤੋਹਫਾ ਦੱਸਿਆ ਹੈ। ਕਾਰਤਿਕ ਨੇ ਆਖਿਆ,” ਜਬ ਬਾਤ ਫੈਮਿਲੀ ਪੇ ਆਏ ਤੋ ਡਿਸਕਸ਼ਨ ਨਹੀਂ, ਐਕਸ਼ਨ ਕਰਤੇ ਹੈਂ।” ਇਸ ਫ਼ਿਲਮ ਵਿੱਚ ਕਾਰਤਿਕ ਨਾਲ ਅਦਾਕਾਰਾ ਕ੍ਰਿਤੀ ਸੈਨਨ ਵੀ ਹੈ। ਫਿਲਮ ਵਿੱਚ ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਰੌਨਿਤ ਰੌਏ ਅਤੇ ਸਚਿਨ ਖੇੜੇਕਰ ਵੀ ਅਹਿਮ ਭੂਮਿਕਾਵਾਂ ਵਿਚ ਹਨ। 59 ਸੈਕਿੰਡ ਦੇ ਇਸ ਟੀਜ਼ਰ ਵਿੱਚ 32 ਸਾਲਾ ਅਦਾਕਾਰ ਨੂੰ ਫ਼ਿਲਮ ਵਿੱਚ ‘ਬੰਟੂ’ ਦੇ ਕਿਰਦਾਰ ਵਿਚ ਦਿਖਾਇਆ ਗਿਆ ਹੈ। ਇਸ ਟੀਜ਼ਰ ਵਿੱਚ ਬੰਟੂ ਕਈ ਜਣਿਆਂ ਨੂੰ ਫਜ਼ੂਲਖਰਚੀ ਦੇ ਚੱਕਰ ਵਿੱਚ ਕੁੱਟਦਾ ਹੈ। ਕ੍ਰਿਤੀ ਸੈਨਨ ਹੈਰਾਨੀ ਨਾਲ ਅੱਖਾਂ ਝਪਕਦੀ ਹੈ ਅਤੇ ਇਹ ਟੀਜ਼ਰ ਖ਼ਤਮ ਹੋ ਜਾਂਦਾ ਹੈ। ਪ੍ਰਸ਼ੰਸਕਾਂ ਨੇ ਫ਼ਿਲਮ ਲਈ ਉਤਸ਼ਾਹ ਭਰਪੂਰ ਤੇ ਪਿਆਰ ਭਰੀਆਂ ਟਿੱਪਣੀਆਂ ਕੀਤੀਆਂ ਹਨ। ਟੀ-ਸੀਰੀਜ਼ ਦੇ ਮਾਲਕ ਕ੍ਰਿਸ਼ਨ ਕੁਮਾਰ, ਮੈਨੇਜਿੰਗ ਡਾਇਰੈਕਟਰ ਭੂਸ਼ਨ ਕੁਮਾਰ ਦੇ ਨਾਲ-ਨਾਲ ਐੱਸ ਰਾਧਾ ਕ੍ਰਿਸ਼ਨ ਅਤੇ ਅਮਨ ਗਿੱਲ ਫ਼ਿਲਮ ਦੇ ਨਿਰਮਾਤਾ ਹਨ। ‘ਸ਼ਹਿਜ਼ਾਦਾ’ 10 ਫਰਵਰੀ 2023 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -