12.4 C
Alba Iulia
Friday, March 29, 2024

ਹਾਕੀ ਟੂਰਨਾਮੈਂਟ: ਪੰਜਾਬ ਖਾਸਾ (ਅੰਮ੍ਰਿਤਸਰ) ਦੀ ਟੀਮ ਜੇਤੂ

Must Read


ਪਠਾਨਕੋਟ: ਪਠਾਨਕੋਟ ਸਪੋਰਟਸ ਕਲੱਬ ਵੱਲੋਂ ਚੇਅਰਮੈਨ ਸਤੀਸ਼ ਮਹਿੰਦਰੂ ਅਤੇ ਪ੍ਰਧਾਨ ਡਾ. ਤਰਸੇਮ ਸਿੰਘ ਦੀ ਅਗਵਾਈ ਵਿੱਚ ਇੱਥੇ ਕਰਵਾਇਆ ਗਿਆ ਤਿੰਨ ਰੋਜ਼ਾ 30ਵਾਂ ਓਪਨ ਹਾਕੀ ਟੂਰਨਾਮੈਂਟ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਦੇ ਫਾਈਨਲ ਵਿੱਚ 9ਵੀਂ ਪੰਜਾਬ ਖਾਸਾ (ਅੰਮ੍ਰਿਤਸਰ) ਦੀ ਟੀਮ ਨੇ ਹਾਕੀ ਕਲੱਬ ਗੁਰਦਾਸਪੁਰ ਦੀ ਟੀਮ ਨੂੰ 2 ਗੋਲਾਂ ਨਾਲ ਹਰਾ ਕੇ ਟਰਾਫੀ ਉਪਰ ਕਬਜ਼ਾ ਕਰ ਲਿਆ। ਅੰਡਰ-17 ਦੇ ਫਾਈਨਲ ਵਿੱਚ ਸੁਜਾਨਪੁਰ ਦੀ ਟੀਮ ਸ਼ਾਦੀਪੁਰ ਦੀ ਟੀਮ ਨੂੰ ਹਰਾ ਕੇ ਜੇਤੂ ਹੋ ਨਿੱਬੜੀ। ਅੰਤ ਵਿੱਚ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਇਨਾਮਾਂ ਨਾਲ ਸਨਮਾਨਿਆ ਗਿਆ। ਇਸ ਮੌਕੇ ਵਪਾਰ ਮੰਡਲ ਪੰਜਾਬ ਦੇ ਜਨਰਲ ਸਕੱਤਰ ਐਲਆਰ ਸੋਢੀ, ਚਾਚਾ ਵੇਦ ਪ੍ਰਕਾਸ਼, ਸੀਐਸ ਲਾਇਲਪੁਰੀ, ਲਾਇਨ ਵਿਨੋਦ ਸਰਾਫ, ਚੇਅਰਮੈਨ ਐਸਕੇ ਡਾ. ਐਮਐਲ ਅੱਤਰੀ, ਸਵਿਤਾ ਅੱਤਰੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -