12.4 C
Alba Iulia
Sunday, September 24, 2023

ਬੈਡਮਿੰਟਨ: ਸਾਤਵਿਕ-ਚਿਰਾਗ ਨੇ ਸਰਵੋਤਮ ਦਰਜਾਬੰਦੀ ਹਾਸਲ ਕੀਤੀ

Must Read


ਨਵੀਂ ਦਿੱਲੀ, 30 ਮਈ

ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਚੋਟੀ ਦੀ ਡਬਲਜ਼ ਜੋੜੀ ਅੱਜ ਜਾਰੀ ਨਵੀਂ ਵਿਸ਼ਵ ਦਰਜਾਬੰਦੀ ਵਿਚ ਇਕ ਥਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਵੋਤਮ ਚੌਥੇ ਸਥਾਨ ‘ਤੇ ਪਹੁੰਚ ਗਈ। ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜੇਤੂ ਤੇ ਫਰੈਂਚ ਓਪਨ ਸੁਪਰ 750 ਦਾ ਖ਼ਿਤਾਬ ਤੇ ਮੌਜੂਦਾ ਸੈਸ਼ਨ ਵਿਚ ਸਵਿਸ ਓਪਨ 300 ਖ਼ਿਤਾਬ ਜਿੱਤਣ ਵਾਲੀ ਸਾਤਵਿਕ ਤੇ ਚਿਰਾਗ ਦੀ ਜੋੜੀ ਦੇ ਹੁਣ 12 ਟੂਰਨਾਮੈਂਟਾਂ ਵਿਚ 74 ਹਜ਼ਾਰ 651 ਅੰਕ ਹਨ। ਪਿਛਲੇ ਹਫ਼ਤੇ ਮਲੇਸ਼ੀਆ ਮਾਸਟਰਜ਼ ਦੇ ਰੂਪ ਵਿਚ ਕਰੀਅਰ ਦਾ ਪਹਿਲਾ ਬੀਡਬਲਿਊਐਫ ਵਿਸ਼ਵ ਟੂਰ ਖਿਤਾਬ ਜਿੱਤਣ ਵਾਲੇ ਐਚਐੱਸ ਪ੍ਰਣਯ ਇਕ ਸਥਾਨ ਦੇ ਲਾਭ ਨਾਲ ਇਕ ਵਾਰ ਮੁੜ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਬਣ ਗਏ ਹਨ। ਕਿਦਾਂਬੀ ਸ੍ਰੀਕਾਂਤ ਵੀ ਤਿੰਨ ਥਾਵਾਂ ਦੇ ਫਾਇਦੇ ਨਾਲ 20ਵੇਂ ਸਥਾਨ ਉਤੇ ਹਨ।

ਮਲੇਸ਼ੀਆ ਮਾਸਟਰਜ਼ ਤੋਂ ਜਲਦੀ ਬਾਹਰ ਹੋਣ ਦਾ ਖਮਿਆਜ਼ਾ ਲਕਸ਼ਯ ਸੇਨ ਨੂੰ ਰੈਂਕਿੰਗ ਵਿਚ ਇਕ ਸਥਾਨ ਦੇ ਨੁਕਸਾਨ ਦੇ ਰੂਪ ਵਿਚ ਭੁਗਤਣਾ ਪਿਆ। ਉਹ ਹੁਣ 23ਵੇਂ ਸਥਾਨ ਉਤੇ ਹਨ। ਮਹਿਲਾ ਸਿੰਗਲਜ਼ ਵਿਚ ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਪੀਵੀ ਸਿੰਧੂ 13ਵੇਂ ਸਥਾਨ ਉਤੇ ਬਰਕਰਾਰ ਹੈ। ਜਦਕਿ ਮਹਿਲਾ ਡਬਲਜ਼ ਵਿਚ ਟਰੀਜ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਵੀ 15ਵੇਂ ਸਥਾਨ ਉਤੇ ਬਣੀ ਹੋਈ ਹੈ। -ਪੀਟੀਆਈ



News Source link

- Advertisement -
- Advertisement -
Latest News
- Advertisement -

More Articles Like This

- Advertisement -