12.4 C
Alba Iulia
Sunday, September 24, 2023

ਪੰਜਾਬ ’ਚ ਕਿਸਾਨ ਜਥੇਬੰਦੀਆਂ ਨੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪੁਤਲੇ ਫੂਕੇ

Must Read


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 1 ਜੂਨ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ( ਧਨੇਰ) ਵੱਲੋਂ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ, ਬਲਾਕ ਆਗੂ ਭਰਪੂਰ ਸਿੰਘ ਮਾਝੀ, ਜਵਾਲਾ ਸਿੰਘ,ਜੋਰਾ ਸਿੰਘ ਮਾਝੀ, ਹਰਦੀਪ ਸਿੰਘ ਨਕਟੇ, ਮਹਿੰਦਰ ਸਿੰਘ ਮਾਝੀ, ਬਹਾਦਰ ਸਿੰਘ ਘਰਾਚੋਂ, ਦਰਸ਼ਨ ਸਿੰਘ ਭਵਾਨੀਗੜ੍ਹ, ਕਰਮਜੀਤ ਸਿੰਘ ਬਾਲਦ ਕਲਾਂ ਅਤੇ ਜਗਰੂਪ ਸਿੰਘ ਬਾਲਦ ਖੁਰਦ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਤਮਗੇ ਜਿੱਤਣ ਵਾਲੀਆਂ ਪਹਿਲਵਾਨ ਲੜਕੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਵੱਲੋਂ ਅੱਜ ਇੱਥੇ ਤਹਿਸੀਲ ਕੰਪਲੈਕਸ ਵਿਖੇ ਬ੍ਰਿਜ ਭੂਸ਼ਨ ਸਰਨ ਸਿੰਘ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਹਾਕਮ ਸਿੰਘ ਨਦਾਮਪੁਰ, ਜ਼ਿਲਾ ਆਗੂ ਬੁੱਧ ਸਿੰਘ ਬਾਲਦ, ਦੇਵ ਸਿੰਘ ਝਨੇੜੀ ਅਤੇ ਜਗਤਾਰ ਸਿੰਘ ਤੂਰ ਨੇ ਦੱਸਿਆ ਕਿ ਪਹਿਲਵਾਨ ਲੜਕੀਆਂ ਨੂੰ ਇਨਸਾਫ ਦਿਵਾਉਣ ਲਈ ਪੁਤਲੇ ਫੂਕੇ ਗੲੇ ਹਨ। ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਲੱਖਾ ਸਿੰਘ, ਚਮਕੌਰ ਸਿੰਘ ਗੋਰਾ, ਟਹਿਲ ਸਿੰਘ, ਜੋਰਾ ਸਿੰਘ ਮਾਝੀ, ਸੁਖਬੀਰ ਸਿੰਘ, ਪ੍ਰਮਜੀਤ ਸਿੰਘ, ਗੁਰਧਿਆਨ ਸਿੰਘ, ਨਛੱਤਰ ਸਿੰਘ ਝਨੇੜੀ, ਗੁਰਜੰਟ ਸਿੰਘ ਰਾਮਪੁਰਾ, ਭੋਲਾ ਸਿੰਘ ਝਨੇੜੀ, ਲਾਭ ਸਿੰਘ ਭੜੋ, ਗੁਰਮੇਲ ਸਿੰਘ,ਗਗਨਦੀਪ ਸਿੰਘ ਅਤੇੇ ਮਿੱਠੂ ਸਿੰਘ ਸ਼ਾਮਲ ਸਨ।

ਅਟਾਰੀ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਕਾਰਕੁਨ ਪੁਤਲਾ ਫੂਕਦੇ ਹੋਏ।-ਫੋਟੋ: ਦਿਲਬਾਗ ਗਿੱਲ

ਸਿਰਸਾ ‘ਚ ਭਲਵਾਨਾਂ ਦੇ ਅੰਦੋਲਨ ਦੇ ਹੱਕ ‘ਚ ਕੀਤੇ ਪ੍ਰਦਰਸ਼ਨ ਦੀ ਝਲਕ।-ਫੋਟੋ: ਪ੍ਰਭੂ ਦਿਆਲ

ਬਠਿੰਡਾ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਹੋਰ ਜਥੇਬੰਦੀਆਂ ਦੇ ਸਮਰਥਕ ਭਲਵਾਨਾਂ ਦੇ ਹੱਕ ‘ਚ ਪ੍ਰਦਰ਼ਸਨ ਕਰਦੇ ਹੋਏ।-ਫੋਟੋ: ਪਵਨ ਸ਼ਰਮਾ



News Source link

- Advertisement -
- Advertisement -
Latest News
- Advertisement -

More Articles Like This

- Advertisement -