ਅਮਰੀਕੀ ਸੈਨੇਟਰਾਂ ਨੇ ਬਾਇਡਨ ਨੂੰ ਚੀਨ ਦੀ ਯਾਤਰਾ ’ਤੇ ਪਾਬੰਦੀ ਲਾਉਣ ਲਈ ਕਿਹਾ
ਪੰਜ ਰਿਪਬਲਿਕਨ ਸੈਨੇਟਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੂੰ ਚੀਨ ‘ਚ ਸਾਹ ਦੀ ਬਿਮਾਰੀ ਦੇ ਵਧੇ ਮਾਮਲਿਆਂ ਤੋਂ ਬਾਅਦ ਅਮਰੀਕਾ ਤੇ ਚੀਨ ਦਰਮਿਆਨ ਯਾਤਰਾ ‘ਤੇ ਪਾਬੰਦੀ ਲਗਾਉਣ ਲਈ ਕਿਹਾ। ਸੈਨੇਟ ਇੰਟੈਲੀਜੈਂਸ ਕਮੇਟੀ ਦੇ ਨੇਤਾ ਰਿਪਬਲਿਕਨ ਰੂਬੀਓ ਅਤੇ ਸੈਨੇਟਰ ਜੇਡੀ ਸਣੇ 5 ਸੈਨੇਟਰਾਂ ਦੇ ਦਸਤਖਤ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ, ‘ਸਾਨੂੰ ਅਮਰੀਕਾ ਅਤੇ (ਚੀਨ) ਵਿਚਕਾਰ ਯਾਤਰਾ ‘ਤੇ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ ਜਦੋਂ ਤੱਕ ਅਸੀਂ ਇਸ ਨਵੀਂ ਬਿਮਾਰੀ ਤੋਂ ਪੈਦਾ ਹੋਏ ਖ਼ਤਰਿਆਂ ਬਾਰੇ ਹੋਰ ਨਹੀਂ ਜਾਣਦੇ।’
The post ਅਮਰੀਕੀ ਸੈਨੇਟਰਾਂ ਨੇ ਬਾਇਡਨ ਨੂੰ ਚੀਨ ਦੀ ਯਾਤਰਾ ’ਤੇ ਪਾਬੰਦੀ ਲਾਉਣ ਲਈ ਕਿਹਾ first appeared on Ontario Punjabi News.