ਸੰਗਰੂਰ: ਸਕੂਲ ਦੇ ਬੱਚੇ ਖਾਣਾ ਖਾਣ ਬਾਅਦ ਬਿਮਾਰ, ਮੈੱਸ ਦਾ ਠੇਕੇਦਾਰ ਗ੍ਰਿਫ਼ਤਾਰ
ਸੰਗਰੂਰ ਨੇੜਲੇ ਪਿੰਡ ਘਾਬਦਾਂ ਵਿੱਚ ਸਰਕਾਰੀ ਮੈਰੀਟੋਰੀਅਸ ਸਕੂਲ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਕਥਿਤ ਤੌਰ ’ਤੇ ਮਾੜੇ ਖਾਣੇ ਕਾਰਨ ਬਿਮਾਰ ਹੋ ਗਏ ਤੇ ਉਨ੍ਹਾਂ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਅਤੇ ਪੀਜੀਆਈ ਘਾਬਦਾਂ ’ਚ ਦਾਖਲ ਕਾਰਵਾਇਆ ਗਿਆ ਹੈ। ਇਸ ਦੌਰਾਨ ਮੈੱਸ ਦੇ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਗਰੂਰ ਦੀ ਸਿਵਲ ਸਰਜਨ ਸੰਗਰੂਰ ਡਾ. ਅੰਜੂ ਸਿੰਗਲਾ ਮੁਤਾਬਕ ਬੱਚਿਆਂ ਦੇ ਖਾਣੇ ਵਿਚ ਕੋਈ ਦਿੱਕਤ ਆਉਣ ਕਾਰਨ ਇਹ ਬੱਚੇ ਬਿਮਾਰ ਹੋਏ ਲੱਗਦੇ ਹਨ। ਉਨ੍ਹਾਂ ਦੱਸਿਆ ਕਿ 65 ਬੱਚੇ ਬਿਮਾਰ ਹੋਏ ਹਨ, ਜਿਨ੍ਹਾਂ ਵਿਚੋਂ 36 ਸਿਵਲ ਹਸਪਤਾਲ ਅਤੇ ਕੁਝ ਪੀਜੀਆਈ ਘਾਬਦਾਂ ਵਿਖੇ ਜੇਰੇ ਇਲਾਜ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਤੇ ਹਫ਼ਤੇ ’ਚ ਰਿਪੋਰਟ ਮੰਗੀ ਹੈ।
The post ਸੰਗਰੂਰ: ਸਕੂਲ ਦੇ ਬੱਚੇ ਖਾਣਾ ਖਾਣ ਬਾਅਦ ਬਿਮਾਰ, ਮੈੱਸ ਦਾ ਠੇਕੇਦਾਰ ਗ੍ਰਿਫ਼ਤਾਰ first appeared on Ontario Punjabi News.