ਪੰਜਾਬੀ ਨੌਜਵਾਨ ਦਿਲਪ੍ਰੀਤ ਸਿੰਘ ਸਿੱਧੂ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ
ਪੰਜਾਬੀ ਨੌਜਵਾਨ ਦਿਲਪ੍ਰੀਤ ਸਿੰਘ ਸਿੱਧੂ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ
ਕੈਲੇਡਨ, ਉਨਟਾਰੀਓ: ਬਰੈਂਪਟਨ ਦੇ ਨਾਲ ਲਗਦੇ ਸ਼ਹਿਰ ਕੈਲੇਡਨ ‘ਚ ਬੁੱਧਵਾਰ ਸਵੇਰੇ ਵਾਪਰੇ ਸੜਕ ਹਾਦਸੇ ਦੌਰਾਨ 22 ਸਾਲ ਦੇ ਦਿਲਪ੍ਰੀਤ ਸਿੰਘ ਸਿੱਧੂ ਦੀ ਮੌਤ ਹੋ ਗਈ ਹੈ। ਦਿਲਪ੍ਰੀਤ ਸਿੱਧੂ ਦੇ ਇਕ ਰਿਸ਼ਤੇਦਾਰ ਨੇ ਦਸਿਆ ਹੈ ਕਿ ਉਹ ਪ੍ਰੀਖਿਆ ਦੇਣ ਟੋਰਾਂਟੋ ਜਾ ਰਿਹਾ ਸੀ ਜਦੋਂ ਹਾਦਸਾ ਵਾਪਰ ਗਿਆ।
ਪੁਲਿਸ ਨੇ ਦੱਸਿਆ ਕਿ ਹਾਦਸਾ ਕੈਲੇਡਨ-ਬਰੈਂਪਟਨ ਦੇ ਬਾਰਡਰ ’ਤੇ ਬੁੱਧਵਾਰ ਸਵੇਰੇ ਤਕਰੀਬਨ 7:30 ਵਜੇ ਵਾਪਰਿਆ ਜਦੋਂ ਇਕ ਐਕਿਊਰਾ ਕਾਰ ਅਤੇ ਇਕ ਜੀਪ ਦੀ ਟੱਕਰ ਹੋ ਗਈ। ਜੀਪ ਦੇ ਡਰਾਈਵਰ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿਤਾ ਗਿਆ। ਜਿਸ ਦੀ ਸ਼ਨਾਖਤ ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਦਿਲਪ੍ਰੀਤ ਸਿੱਧੂ ਵਜੋਂ ਕੀਤੀ ਗਈ ਹੈ
The post ਪੰਜਾਬੀ ਨੌਜਵਾਨ ਦਿਲਪ੍ਰੀਤ ਸਿੰਘ ਸਿੱਧੂ ਦੀ ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ first appeared on Ontario Punjabi News.