ਪਤਨੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 6 ਸਾਲ ਕੈਦ ਅਤੇ ਦੇਸ਼ ਨਿਕਾਲਾ
UK ਦੇ ਬ੍ਰੈਡਫੋਰਡ ‘ਚ ਭਾਰਤੀ ਮੂਲ ਦੇ ਵਿਅਕਤੀ ਵਰਿੰਦਰ ਸਿੰਘ ਨੂੰ ਆਪਣੀ ਪਤਨੀ ‘ਤੇ ਹਮਲਾ ਕਰਨ ਅਤੇ ਅਗਵਾ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਤਹਿਤ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਸਜ਼ਾ ਪੂਰੀ ਹੋਣ ਉਪਰੰਤ ਦੇਸ਼ ਨਿਕਾਲੇ ਦੇ ਹੁਕਮ ਦਿੱਤੇ ਹਨ । ਭਾਰਤੀ ਮੂਲ ਦੇ 28 ਸਾਲਾਂ ਵਰਿੰਦਰ ਅਤੇ ਉਸ ਦੀ ਪਤਨੀ ਨੇ ਤਲਾਕ ਲਈ ਕੁਝ ਗੱਲਬਾਤ ਕਰਨ ਲਈ ਬ੍ਰੈਡਫੋਰਡ ਸ਼ਹਿਰ ਦੇ ਸ਼ਾਪਿੰਗ ਸੈਂਟਰ ‘ਚ ਮਿਲੇ ਸਨ ਪਰ ਕਾਰ ਪਾਰਕਿੰਗ ਵਿਚ ਵਰਿੰਦਰ ਨੇ ਆਪਣੀ ਅਲੱਗ ਰਹਿ ਰਹੀ ਪਤਨੀ ‘ਤੇ ਹਮਲਾ ਕੀਤਾ, ਜਿਸ ਦੀ ਪੂਰੀ ਵੀਡੀਓ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈ ਹੈ । ਵੀਡੀਓ ਵਿਚ ਵਰਿੰਦਰ ਆਪਣੀ ਪਤਨੀ ਦਾ ਗਲਾ ਘੁੱਟਦਾ ਦਿਖਾਈ ਦੇ ਰਿਹਾ ਹੈ । ਘਟਨਾ ਤੋਂ ਬਾਅਦ ਔਰਤ ਬੇਹੋਸ਼ ਹੋ ਗਈ ਸੀ, ਜਿਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦਿਆਂ ਕਾਰ ਵਿਚ ਸੁੱਟ ਲਿਆ ਜਾਂਦਾ ਹੈ ਪਰ ਪੀੜਤਾ ਕਿਸੇ ਤਰ੍ਹਾਂ ਵਾਹਨ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਭੱਜਦੀ ਹੈ, ਜਿਸ ਨੂੰ ਵਰਿੰਦਰ ਫੜਨ ਦੀ ਕੋਸ਼ਿਸ਼ ਕਰਦਾ ਹੈ ਪਰ ਉਸੇ ਵਕਤ ਇਕ ਹੋਰ ਕਾਰ ਵਿਚ ਸਵਾਰ ਲੋਕ ਪੀੜਤਾ ਨੂੰ ਬਚਾ ਲੈਂਦੇ ਹਨ ।
The post ਪਤਨੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 6 ਸਾਲ ਕੈਦ ਅਤੇ ਦੇਸ਼ ਨਿਕਾਲਾ first appeared on Ontario Punjabi News.