12.4 C
Alba Iulia
Thursday, April 25, 2024

ਆਸਟਰੇਲੀਅਨ ਓਪਨ: ਸਾਨੀਆ-ਰਾਜੀਵ ਦੀ ਜੋੜੀ ਦੂਜੇ ਗੇੜ ਵਿੱਚ ਪੁੱਜੀ

Must Read


ਮੈਲਬਰਨ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਉਸ ਦੇ ਅਮਰੀਕੀ ਜੋੜੀਦਾਰ ਰਾਜੀਵ ਰਾਮ ਨੇ ਅੱਜ ਇੱਥੇ ਅਲੈਕਜ਼ੈਂਡਰਾ ਕਰੂਨਿਚ ਅਤੇ ਨਿਕੋਲਾ ਸਾਸਿਚ ਦੀ ਜੋੜੀ ‘ਤੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਆਸਟਰੇਲੀਅਨ ਓਪਨ ਦੇ ਮਿਕਸਡ ਡਬਲਜ਼ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ। ਰਾਜੀਵ ਇਸ ਮੁਕਾਬਲੇ ਦਾ ਮੌਜੂਦਾ ਚੈਂਪੀਅਨ ਹੈ। ਉਸ ਨੇ ਪਿਛਲੇ ਸਾਲ ਚੈੱਕ ਗਣਰਾਜ ਦੀ ਬਾਰਬੋਰਾ ਕ੍ਰੈਜ਼ੀਕੋਵਾ ਨਾਲ ਮਿਲ ਕੇ ਮਿਕਸਡ ਡਬਲਜ਼ ਖ਼ਿਤਾਬ ਜਿੱਤਿਆ ਸੀ। ਰਾਜੀਵ ਨੇ ਸ਼ਾਨਦਾਰ ਸਰਵਿਸ ਅਤੇ ਮਜ਼ਬੂਤ ਪ੍ਰਦਰਸ਼ਨ ਨਾਲ 69 ਮਿੰਟ ਤੱਕ ਚੱਲੇ ਸ਼ੁਰੂਆਤੀ ਗੇੜ ਦੇ ਮੁਕਾਬਲੇ ਵਿੱਚ 6-3 7-6 (3) ਨਾਲ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਸਾਨੀਆ ਨੇ ਵੀ ਮੁਕਾਬਲੇ ਦੌਰਾਨ ਚੰਗੀ ਸਰਵਿਸ ਕੀਤੀ। ਇੱਕ ਹੋਰ ਭਾਰਤੀ ਰੋਹਨ ਬੋਪੰਨਾ ਵੀ ਮਿਕਸਡ ਡਬਲਜ਼ ਮੁਕਾਬਲੇ ਦੀ ਦੌੜ ਵਿੱਚ ਬਣਿਆ ਹੋਇਆ ਹੈ। ਉਹ ਕ੍ਰੋਏਸ਼ੀਆ ਦੀ ਦਾਰੀਆ ਜੁਰਕ ਸ੍ਰੀਬਰ ਨਾਲ ਸ਼ਨਿੱਚਰਵਾਰ ਨੂੰ ਚੁਣੌਤੀ ਪੇਸ਼ ਕਰੇਗਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -