12.4 C
Alba Iulia
Friday, May 27, 2022

ਅਕਾਲੀਆਂ ਦੇ ਅਤਿਵਾਦੀਆਂ ਨਾਲ ਸਬੰਧਾਂ ਦੇ ਭੇਤ ਖੁੱਲ੍ਹੇ: ਬਿੱਟੂ

Must Read


ਬਲਜੀਤ ਸਿੰਘ

ਸਰਦੂਲਗੜ੍ਹ, 2 ਫਰਵਰੀ

ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਬਿਕਰਮ ਮੋਫਰ ਦੇ ਚੋਣ ਦਫਤਰ ਦਾ ਉਦਘਾਟਨ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਸੂਬੇ ‘ਚ ਦੂਸਰੀ ਵਾਰ ਕਾਂਗਰਸ ਦੀ ਸਰਕਾਰ ਬਣੇਗੀ ਤੇ ਹਲਕਾ ਸਰਦੂਲਗੜ ਦੇ ਵੋਟਰ ਇਸ ਵਾਰ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਕੇ ਵਿਧਾਨ ਸਭਾ ‘ਚ ਭੇਜਣਗੇ। ਉਨ੍ਹਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ‘ਤੇ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਕੀ ਮਜਬੂਰੀ ਹੈ ਕਿ ਉਹ ਸੁਪਰੀਮ ਕੋਰਟ ਵੱਲੋਂ ਸਜ਼ਾ ਯਾਫ਼ਤਾ ਖੂੰਖਾਰ ਅਤਿਵਾਦੀ ਲਈ ਵੋਟਾਂ ਮੰਗ ਰਿਹਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ‘ਤੇ ਪਹਿਲਾਂ ਨਸ਼ਾ ਸਦਾਗਰਾਂ ਨਾਲ ਸਬੰਧ ਹੋਣ ਦੇ ਦੋਸ਼ ਲੱਗੇ ਹਨ ਤੇ ਹੁਣ ਇਨ੍ਹਾਂ ਦੇ ਅਤਿਵਾਦੀਆਂ ਨਾਲ ਸਬੰਧ ਹੋਣ ਦੇ ਵੀ ਭੇਤ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਔਰਤਾਂ ਨੂੰ ਯਕੀਨੀ ਸੁਰੱਖਿਆਂ ਦੇਣ ਦਾ ਵਆਦਾ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ‘ਚ ਔਰਤਾਂ ਅਸੁਰੱਖਿਅਤ ਹਨ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਉਮੀਦਵਾਰ ਬਿਕਰਮ ਮੋਫਰ ਨੇ ਵੀ ਸੰਬੋਧਨ ਕੀਤਾ।News Source link

- Advertisement -
- Advertisement -
Latest News

ਨੂਰਪੁਰ ਬੇਦੀ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ

ਪੱਤਰ ਪ੍ਰੇਰਕ ਨੂਰਪੁਰ ਬੇਦੀ, 26 ਮਈ ਸਥਾਨਕ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ...
- Advertisement -

More Articles Like This

- Advertisement -