12.4 C
Alba Iulia
Friday, May 27, 2022

ਦੀਪ ਸਿੱਧੂ ਦਾ ਲੁਧਿਆਣਾ ’ਚ ਸਸਕਾਰ, ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ

Must Read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ/ਲੁਧਿਆਣਾ 16 ਫਰਵਰੀ

ਕੁੰਡਲੀ ਮਾਨੇਸਰ ਹਾਈਵੇ (ਕੇਐਮਪੀ) ‘ਤੇ ਲੰਘੀ ਰਾਤ ਸੜਕ ਹਾਦਸੇ ‘ਚ ਫ਼ੌਤ ਅਦਾਕਾਰ ਦੀਪ ਸਿੱਧੂ ਦੀ ਮ੍ਰਿਤਕ ਦੇਹ ਦਾ ਸਸਕਾਰ ਲੁਧਿਆਣਾ ਦੇ ਥਰੀਕੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਦੁਪਹਿਰ ਕਰੀਬ ਸਾਢੇ ਤਿੰਨ ਵਜੇ ਦੀਪ ਸਿੱਧੂ ਦੀ ਮ੍ਰਿਤਕ ਦੇਹ ਘਰ ਪੁੱਜੀ, ਜਿੱਥੇ ਪਹਿਲਾਂ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ। ਜਿਨ੍ਹਾਂ ਨੇ ਨਮ ਅੱਖਾਂ ਦੇ ਨਾਲ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਲੋਕਾਂ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਸ਼ਾਮ ਪੰਜ ਵਜੇ ਦੇ ਕਰੀਬ ਹਜ਼ਾਰਾਂ ਲੋਕਾਂ ਦਾ ਕਾਫਿਲਾ ਥਰੀਕੇ ਸ਼ਮਸ਼ਾਨਘਾਟ ਪੁੱਜਿਆ, ਜਿੱਥੇ ਦੀਪ ਸਿੱਧੂ ਦੇ ਭਰਾ ਨੇ ਮ੍ਰਿਤਕ ਦੇਹ ਨੂੰ ਅਗਨੀ ਭੇਟ ਕੀਤੀ। ਨੌਜਵਾਨਾਂ ਨੇ ਸਾਰੇ ਰਸਤੇ ਵਿੱਚ ਸ਼ਹੀਦ ਦੀਪ ਸਿੱਧੂ ਦੇ ਨਾਅਰੇ ਲਗਾਏ। ਇਸ ਮੌਕੇ ‘ਤੇ ਧਾਰਮਿਕ, ਰਾਜਨੀਤੀ ਤੇ ਸਮਾਜਿਕ ਜਥੇਬੰਦੀਆਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਦੇ ਨਾਲ ਹੀ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ‘ਤੇ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਦਸੇ ਵਿੱਚ ਜ਼ਖ਼ਮੀ ਹੋਈ ਉਸ ਦੀ ਮੰਗੇਤਰ ਰੀਨਾ ਨੂੰ ਉਸ ਦੇ ਜਾਣਕਾਰਾਂ ਵੱਲੋਂ ਦੂਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਦੀਪ ਸਿੱਧੂ ਦੇ ਸਸਕਾਰ ਮੌਕੇ ਸ਼ਾਮਲ ਹੋਣ ਪਹੁੰਚੇ ਲੋਕਾਂ ਦਾ ਇਕੱਠ।News Source link

- Advertisement -
- Advertisement -
Latest News

ਨੂਰਪੁਰ ਬੇਦੀ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ

ਪੱਤਰ ਪ੍ਰੇਰਕ ਨੂਰਪੁਰ ਬੇਦੀ, 26 ਮਈ ਸਥਾਨਕ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ...
- Advertisement -

More Articles Like This

- Advertisement -