12.4 C
Alba Iulia
Friday, July 1, 2022

ਨੂਰਪੁਰ ਬੇਦੀ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ

Must Read


ਪੱਤਰ ਪ੍ਰੇਰਕ

ਨੂਰਪੁਰ ਬੇਦੀ, 26 ਮਈ

ਸਥਾਨਕ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਲੋਕਾਂ ਨੂੰ ਅਤਿ ਦੀ ਗਰਮੀ ‘ਚ ਵੀ ਪੀਣ ਵਾਲੇ ਪਾਣੀ ਵਰਗੀ ਅਹਿਮ ਸਹੂਲਤ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ। ਨੂਰਪੁਰ ਬੇਦੀ ‘ਚ ਬੁੱਧਵਾਰ ਤੋਂ ਟੁੱਟੀ ਹੋਈ ਮੇਨ ਪਾਈਪਲਾਈਨ ਨੂੰ ਵਿਭਾਗ ਦੇ ਅਮਲੇ ਵੱਲੋਂ ਅਜੇ ਤਾਈਂ ਦਰੁੱਸਤ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕ ਅਤਿ ਦੀ ਗਰਮੀ ‘ਚ ਦੋ ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਸ਼ਹਿਰ ਵਾਸੀਆਂ ਨੇ ਆਖਿਆ ਕਿ ਜੇਕਰ ਸਵੇਰੇ ਤੱਕ ਪਾਣੀ ਦੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਉਹ ਦਫ਼ਤਰ ਵਿੱਚ ਪਹੁੰਚ ਕੇ ਵਿਭਾਗ ਦਾ ਪਿੱਟ ਸਿਆਪਾ ਕਰਨਗੇ।

ਕੀ ਕਹਿੰਦੇ ਨੇ ਅਧਿਕਾਰੀ

ਇਸ ਸਬੰਧੀ ਵਿਭਾਗ ਦੇ ਐੱਸ.ਡੀ.ਓ. ਜਸਵੀਰ ਸਿੰਘ ਨੇ ਆਖਿਆ ਕਿ ਕੱਲ੍ਹ ਸਵੇਰੇ ਲੀਕ ਹੋਈ ਇਕ ਹੋਰ ਪਾਈਪਲਾਈਨ ਨੂੰ ਦਰੁੱਸਤ ਕਰਨ ਤੋਂ ਬਾਅਦ ਸ਼ਾਮ ਸਮੇਂ ਮੇਨ ਪਾਈਪਲਾਈਨ ਟੁੱਟ ਗਈ ਸੀ, ਜਿਸ ਕਰਕੇ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਆਖਿਆ ਕਿ ਜੇ.ਸੀ.ਬੀ. ਮਸ਼ੀਨ ਦਾ ਪ੍ਰਬੰਧ ਹੋ ਗਿਆ ਹੈ ਤੇ ਪਾਈਪਲਾਈਨ ਦਰੁੱਸਤ ਕਰਨ ਦਾ ਕੰਮ ਦੇਰ ਸ਼ਾਮ ਤੱਕ ਮੁਕੰਮਲ ਕਰਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਹਰ ਹਾਲ ‘ਚ ਦਿੱਤੀ ਜਾਵੇਗੀ।News Source link

- Advertisement -
- Advertisement -
Latest News

ਅਟਾਰੀ: ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ’ਚ ਬਰਸੀ ਮਨਾਉਣ ਬਾਅਦ ਭਾਰਤੀ ਸਿੱਖਾਂ ਦਾ ਜਥਾ ਵਤਨ ਪਰਤਿਆ

ਦਿਲਬਾਗ ਸਿੰਘ ਗਿੱਲ ਅਟਾਰੀ, 30 ਜੂਨ ਲਾਹੌਰ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ਉਨ੍ਹਾਂ ਦੀ ਸਮਾਧ ਨੇੜੇ...
- Advertisement -

More Articles Like This

- Advertisement -