12.4 C
Alba Iulia
Sunday, December 3, 2023

ਮੇਥੀ ਦੇ ਪਕੌੜੇ

Must Read

ਸਰਦੀਆਂ ‘ਚ ਮੇਥੀ ਦੀ ਸਬਜ਼ੀ ਅਤੇ ਪਰੌਂਠੇ ਲੋਕ ਬੜੇ ਹੀ ਚਾਅ ਨਾਲ ਖਾਂਦੇ ਹਨ। ਜੇ ਗੱਲ ਪਕੌੜਿਆਂ ਦੀ ਕੀਤੀ ਜਾਵੇ ਤਾਂ ਇਨ੍ਹਾਂ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਮੇਥੀ ਦੇ ਪਕੌੜੇ ਬਹੁਤ ਹੀ ਕ੍ਰਿਸਪੀ ਅਤੇ ਸੁਆਦੀ ਹੁੰਦੇ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
– ਹਰੀ ਮੇਥੀ 100 ਗ੍ਰਾਮ
– ਵੇਸਣ 250 ਗ੍ਰਾਮ
– ਹਰੀ ਮਿਰਚ 2 ਚੱਮਚ
– ਅਦਰਕ 2 ਚੱਮਚ
– ਹਿੰਗ 1/4 ਚੱਮਚ
– ਲਾਲ ਮਿਰਚ 1 ਚੱਮਚ
– ਬੇਕਿੰਗ ਸੋਡਾ 1/4 ਚੱਮਚ
– ਹਲਦੀ 1/2 ਚੱਮਚ
– ਨਮਕ 1 ਚੱਮਚ
– ਪਾਣੀ 220 ਮਿਲੀਲੀਟਰ
– ਤੇਲ ਤਲਣ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਬੌਲ ‘ਚ ਸਾਰੀਆਂ ਸਮੱਗਰੀਆਂ ਨੂੰ ਪਾ ਕੇ ਗਾੜ੍ਹਾ ਹੋਣ ਤਕ ਮਿਕਸ ਕਰੋ। ਫ਼ਿਰ ਇੱਕ ਕੜ੍ਹਾਈ ‘ਚ ਤੇਲ ਗਰਮ ਕਰ ਕੇ ਤਿਆਰ ਮਿਸ਼ਰਣ ਨੂੰ ਸਕੂਪ ਦੇ ਨਾਲ ਪਾਓ। ਫ਼ਿਰ ਇਸ ਨੂੰ ਸੁਨਿਹਰਾ ਭੂਰਾ ਹੋਣ ਤਕ ਫ਼੍ਰਾਈ ਕਰੋ। ਮੇਥੀ ਦੇ ਪਕੌੜੇ ਤਿਆਰ ਹਨ ਇਨ੍ਹਾਂ ਨੂੰ ਸ਼ਾਮ ਦੀ ਚਾਹ ਦੌਰਾਨ ਸੌਸ ਨਾਲ ਸਰਵ ਕਰੋ।

- Advertisement -
- Advertisement -
Latest News

ਆਬਕਾਰੀ ਨੀਤੀ ਮਾਮਲਾ: ਸੰਜੇ ਸਿੰਘ ਦੀ ਸੁਣਵਾਈ 6 ਦਸੰਬਰ ਨੂੰ

ਆਬਕਾਰੀ ਨੀਤੀ ਮਾਮਲਾ: ਸੰਜੇ ਸਿੰਘ ਦੀ ਸੁਣਵਾਈ 6 ਦਸੰਬਰ ਨੂੰਈ.ਡੀ. ਨੇ ਦਿੱਲੀ ਆਬਕਾਰੀ ਨੀਤੀ ਕੇਸ ਨਾਲ ਸੰਬੰਧਿਤ ਮਨੀ...
- Advertisement -

More Articles Like This

- Advertisement -