12.4 C
Alba Iulia
Wednesday, September 28, 2022

50 ਲੱਖ ਦੀ ਫ਼ਿਰੌਤੀ ਦੇ ਮਾਮਲੇ ’ਚ ਅਦਾਲਤ ਨੇ ਲਾਰੈਂਸ ਬਿਸ਼ਨੋਈ ਦਾ ਫ਼ਰੀਦਕੋਟ ਪੁਲੀਸ ਨੂੰ ਰਿਮਾਂਡ ਦਿੱਤਾ

Must Read


ਜਸਵੰਤ ਜੱਸ

ਫ਼ਰੀਦਕੋਟ, 10 ਅਗਸਤ

ਕੋਟਕਪੂਰੇ ਦੇ ਵਪਾਰੀ ਤੋਂ ਕਥਿਤ ਤੌਰ ‘ਤੇ ਪੰਜਾਹ ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਫ਼ਰੀਦਕੋਟ ਪੁਲੀਸ ਨੇ ਅੱਜ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਕੇ ਇਥੇ ਜੁਡੀਸ਼ਲ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਬਿਸ਼ਨੋਈ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ ਹੈ।

ਮੋਗਾ(ਕੁਲਵਿੰਦਰ ਸੰਧੂ): ਇਸ ਤੋਂ ਪਹਿਲਾਂ ਮੋਗਾ ਪੁਲੀਸ ਨੇ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ। ਮੋਗਾ ਪੁਲੀਸ ਨੇ ਬਿਸ਼ਨੋਈ ਨੂੰ ਗ੍ਰਿਫਤਾਰ ਕਰਕੇ 1 ਅਗਸਤ ਨੂੰ ਮੋਗਾ ਵਿਖੇ ਪ੍ਰੋਡਕਸ਼ਨ/ਟਰਾਂਜ਼ਿਟ ਵਾਰੰਟ ‘ਤੇ ਲਿਆਂਦਾ ਸੀ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਦੀ ਜਾਂਚ ਲਈ ਅਦਾਲਤ ਤੋਂ 10 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਅੱਜ ਪੁਲੀਸ ਰਿਮਾਂਡ ਖ਼ਤਮ ਹੋ ਗਿਆ ਅਤੇ ਮੋਗਾ ਪੁਲੀਸ ਨੇ ਇਸ ਦਾ ਹੋਰ ਵਾਧਾ ਨਹੀਂ ਮੰਗਿਆ।

ਨਿਹਾਲ ਸਿੰਘ ਵਾਲਾ(ਮੋਗਾ)(ਰਾਜਵਿੰਦਰ ਸਿੰਘ ਰੌਂਤਾ): ਮੋਗਾ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਅਦਾਲਤ ਵਿੱਚ ਪੇਸ਼ ਕਰਕੇ ਛੇ ਦਿਨ ਦਾ ਟਰਾਂਜ਼ਿਟ ਰਿਮਾਂਡ ਲੈ ਲਿਆ। ਅੱਜ ਮੋਗਾ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਖ਼ਤ ਸੁਰੱਖਿਆ ਨਾਲ ਅਦਾਲਤ ਵਿੱਚ ਪੇਸ਼ ਕੀਤਾ।



News Source link

- Advertisement -
- Advertisement -
Latest News

ਰੌਂਤਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ

ਰਾਜਵਿੰਦਰ ਰੌਂਤਾ ਨਿਹਾਲ ਸਿੰਘ ਵਾਲਾ, 27 ਸਤੰਬਰ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਪਿੰਡ ਰੌਂਤਾ ਦੇ ਜਥੇਦਾਰ ਕਰਤਾਰ ਸਿੰਘ ਦੇ...
- Advertisement -

More Articles Like This

- Advertisement -