12.4 C
Alba Iulia
Tuesday, April 23, 2024

ਯੂਕਰੇਨ ਦੀ ਮਦਦ ਲਈ ਨਾਟੋ ਦ੍ਰਿੜ੍ਹ: ਸਟੌਲਟਨਬਰਗ

Must Read


ਬਰੱਸਲਜ਼, 25 ਨਵੰਬਰ

ਨਾਟੋ ਗੱਠਜੋੜ ਦੇ ਜਨਰਲ ਸਕੱਤਰ ਜੇਨਜ਼ ਸਟੌਲਟਨਬਰਗ ਨੇ ਅੱਜ ਸਹੁੰ ਖਾਧੀ ਕਿ ਇਹ ਫੌਜੀ ਗੱਠਜੋੜ ਰੂਸ ਖ਼ਿਲਾਫ਼ ਯੂਕਰੇਨ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਹਾਰ ਦੇ ਝੰਬੇ ਇਸ ਦੇਸ਼ ਨਾਲ ਉਦੋਂ ਤੱਕ ਖੜ੍ਹਾ ਰਹੇਗਾ, ਜਦੋਂ ਤੱਕ ਉਸ ਨੂੰ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਯੂਕਰੇਨੀ ਹਥਿਆਰਬੰਦ ਬਲਾਂ ਨੂੰ ਪੱਛਮੀ ਨਿਯਮਾਂ ਮੁਤਾਬਕ ਆਧੁਨਿਕ ਫ਼ੌਜ ਬਣਾਉਣ ਵਿੱਚ ਵੀ ਮਦਦ ਕੀਤੀ ਜਾਵੇਗੀ। ਉਹ ਨਾਟੋ ਵਿੱਚ ਸ਼ਾਮਲ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਰੋਮਾਨੀਆ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਟੌਲਟਨਬਰਗ ਨੇ ਨਾਟੋ ਮੈਂਬਰ ਦੇਸ਼ਾਂ ਨੂੰ ਇਕੱਲੇ ਇਕੱਲੇ ਤੌਰ ‘ਤੇ ਜਾਂ ਸਮੂਹ ਵਿੱਚ ਯੂਕਰੇਨ ਨੂੰ ਹਵਾਈ ਰੱਖਿਆ ਪ੍ਰਣਾਲੀ ਅਤੇ ਹੋਰ ਹਥਿਆਰ ਮੁਹੱਈਆ ਕਰਵਾਉਣਾ ਜਾਰੀ ਰੱਖਣ ਦੀ ਅਪੀਲ ਕੀਤੀ। -ਪੀਟੀਆਈ

ਯੂਕਰੇਨ ਵਿੱਚ 3,720 ਐਮਰਜੰਸੀ ਸ਼ੈਲਟਰ ਸਥਾਪਤ

ਕੀਵ: ਰੂਸ ਦੇ ਤਾਜ਼ਾ ਹਵਾਈ ਹਮਲਿਆਂ ਕਾਰਨ ਯੂਕਰੇਨ ਵਿੱਚ ਵੱਡੇ ਪੱਧਰ ‘ਤੇ ਪੈਦਾ ਹੋਏ ਬਿਜਲੀ ਸੰਕਟ ਮਗਰੋਂ ਯੂਕਰੇਨੀ ਅਧਿਕਾਰੀਆਂ ਨੇ ਜੰਗ ਦੇ ਝੰਬੇ ਦੇਸ਼ ਵਿੱਚ 3,720 ਐਮਰਜੰਸੀ ਸ਼ੈਲਟਰ ਸਥਾਪਤ ਕੀਤੇ ਹਨ। ਯੂਕਰੇਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼ਿਨਹੂਆ ਏਜੰਸੀ ਦੀ ਰਿਪੋਰਟ ਮੁਤਾਬਕ, ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਉਪ ਮੁਖੀ ਕਿਰਿਲੋ ਤਿਮੋਸ਼ੈਂਕੋ ਨੇ ਕਿਹਾ ਕਿ ਜਰਨੇਟਰਾਂ ਨਾਲ ਲੈਸ ਸ਼ੈਲਟਰਾਂ ਵਿੱਚ ਲੋਕਾਂ ਨੂੰ ਬਿਜਲੀ, ਪਾਣੀ, ਇੰਟਰਨੈੱਟ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਰਾਜਧਾਨੀ ਸ਼ਹਿਰ ਦੇ ਮੇਅਰ ਵਿਟਾਲੀ ਕਲਿਸ਼ਕੋ ਨੇ ਕਿਹਾ ਕਿ ਵੀਰਵਾਰ ਤੋਂ ਕੀਵ ਦੇ ਲਗਪਗ 70 ਫ਼ੀਸਦੀ ਪਰਿਵਾਰ ਬਿਜਲੀ ਤੋਂ ਵਾਂਝੇ ਹਨ। ਕੀਵ ਦੇ ਅਧਿਕਾਰੀਆਂ ਮੁਤਾਬਕ, ਰੂਸ ਨੇ ਬੁੱਧਵਾਰ ਨੂੰ ਤਾਜ਼ਾ ਹਵਾਈ ਹਮਲੇ ਕੀਤੇ ਸਨ, ਜਿਸ ਵਿੱਚ ਦਸ ਜਾਨਾਂ ਜਾਂਦੀਆਂ ਰਹੀਆਂ ਸਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -