12.4 C
Alba Iulia
Monday, May 20, 2024

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੀ ਰਿਹਾਇਸ਼ ‘ਤੇ ਹੋਈ ਗੋਲੀਬਾਰੀ ‘ਤੇ ਚੁੱਕੇ ਸਵਾਲ

Must Read



ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੀ ਰਿਹਾਇਸ਼ ‘ਤੇ ਹੋਈ ਗੋਲੀਬਾਰੀ ‘ਤੇ ਚੁੱਕੇ ਸਵਾਲ

ਬਲਕੌਰ ਸਿੰਘ ਨੇ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਕੈਨੇਡਾ ਰਿਹਾਇਸ਼ ‘ਤੇ ਹੋਈ ਗੋਲੀਬਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰਾਂ ਚੁੱਪ ਕਿਉਂ ਹਨ? ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਰਕਾਰਾਂ ‘ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦੇ ਦੋਸ਼ ਲਗਾਏ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਇਹੀ ਕਸੂਰ ਸੀ ਕਿ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਗਾਇਕੀ ਦੇ ਖੇਤਰ ‘ਚ ਵਿਸ਼ਵ ਪੱਧਰ ‘ਤੇ ਨਾਂਅ ਕਮਾਇਆ, ਜਿਸ ਨੂੰ ਲੈ ਕੇ ਇਸ ਖ਼ਿੱਤੇ ਨਾਲ ਜੁੜੇ ਲੋਕ ਸਿੱਧੂ ਤੋਂ ਖ਼ਾਰ ਖਾਂਦੇ ਸਨ । ਉਨ੍ਹਾਂ ਕਿਹਾ ਕਿ ਸਿੱਧੂ ਦੀ ਹੱਤਿਆ ਵੇਲੇ ਮੈਂ ਪੂਰੀ ਸੰਗੀਤ ਇੰਡਸਟਰੀ ਨੂੰ ਸੁਚੇਤ ਕੀਤਾ ਸੀ ਕਿ ਸੰਭਲ ਜਾਓ ਅਤੇ ਇਕ ਦੂਜੇ ਦਾ ਮਾੜਾ ਨਾ ਕਰੋ, ਕਿਉਂਕਿ ਵਾਰੀ ਕਿਸੇ ਦੀ ਵੀ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ 5 ਸਾਲ ਪਹਿਲਾਂ ਸਿੱਧੂ ਨਾਲ ਵੀ ਅਜਿਹਾ ਕੁਝ ਹੁੰਦਾ ਰਿਹੈ ਪਰ ਉਸ ਨੇ ਆਪਣੇ ਦਮ ‘ਤੇ ਗਾਇਕੀ ਖੇਤਰ ‘ਚ ਪੈਰ ਜਮਾਂ ਲਏ ਸਨ ।

The post ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਿੱਪੀ ਗਰੇਵਾਲ ਦੀ ਰਿਹਾਇਸ਼ ‘ਤੇ ਹੋਈ ਗੋਲੀਬਾਰੀ ‘ਤੇ ਚੁੱਕੇ ਸਵਾਲ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -