12.4 C
Alba Iulia
Thursday, February 15, 2024

ਬਿ੍ਟਿਸ਼ ਕੋਲੰਬੀਆ : ਵਿਧਾਇਕਾ ਰਚਨਾ ਸਿੰਘ ਖ਼ਿਲਾਫ਼ ‘ਰੀਕਾਲ ਪਟੀਸ਼ਨ’ ਸਵੀਕਾਰ

Must Read



ਬਿ੍ਟਿਸ਼ ਕੋਲੰਬੀਆ : ਵਿਧਾਇਕਾ ਰਚਨਾ ਸਿੰਘ ਖ਼ਿਲਾਫ਼ ‘ਰੀਕਾਲ ਪਟੀਸ਼ਨ’ ਸਵੀਕਾਰ

ਬਿ੍ਟਿਸ਼ ਕੋਲੰਬੀਆ ਦੇ ਚੋਣ ਵਿਭਾਗ ‘ਇਲੈਕਸ਼ਨ ਬੀ.ਸੀ.’ ਨੇ ਸਰੀ-ਗਰੀਨ ਟਿੰਬਰਜ਼ ਤੋਂ ਵਿਧਾਇਕਾ ਰਚਨਾ ਸਿੰਘ ਨੂੰ ਵਾਪਸ ਬੁਲਾਉਣ ਦੀ ਪਟੀਸ਼ਨ (ਰੀਕਾਲ ਪਟੀਸ਼ਨ) ਸਵੀਕਾਰ ਕਰ ਲਈ ਹੈ। ਇਲੈਕਸ਼ਨ ਬੀਸੀ ਵਲੋਂ ਜਾਰੀ ਬਿਆਨ ਅਨੁਸਾਰ, ਰਚਨਾ ਸਿੰਘ ਨੂੰ ਵਾਪਸ ਬੁਲਾਉਣ ਲਈ ਪਟੀਸ਼ਨ 30 ਨਵੰਬਰ ਨੂੰ ਜਾਰੀ ਕੀਤੀ ਜਾਵੇਗੀ । ਇਹ ਪਟੀਸ਼ਨ ਸਰੀ ਦੇ ਗੁਰਦੀਪ ਜੱਸਲ ਦੁਆਰਾ ਦਾਇਰ ਕੀਤੀ ਗਈ ਹੈ , ਜੱਸਲ ਕੋਲ 29 ਜਨਵਰੀ, 2024 ਤੱਕ ਦਾ ਸਮਾਂ ਹੈ ਕਿ ਉਹ ਹਲਕੇ ਦੇ ਕੁਲ ਰਜਿਸਟਰਡ ਵੋਟਰਾਂ ‘ਚੋਂ 40 ਪ੍ਰਤੀਸ਼ਤ ਤੋਂ ਵੱਧ ਦੇ ਦਸਤਖਤ ਵਿਧਾਇਕ ਖਿਲਾਫ ਇਕੱਤਰ ਕਰ ਸਕਦਾ ਹੈ ਕਿ ਨਹੀਂ । ਫਰੀਡਮ ਪਾਰਟੀ ਦੇ ਆਗੂ ਅੰਮਿ੍ਤ ਬੜਿੰਗ ਨੇ ਵਿਧਾਇਕਾ ਨੂੰ ਵਾਪਿਸ ਬੁਲਾਉਣ ਦੀ ਮੰਗ ਕਰਦਿਆਂ ਸੋਸ਼ਲ ਮੀਡੀਆ ਉਪਰ ਕਈ ਵੀਡੀਓ ਪੋਸਟ ਕੀਤੀਆਂ ਹਨ । ਉਨ੍ਹਾਂ ਦੀ ਮੰਗ ਹੈ ਕਿ ਬੀ ਸੀ ਦੇ ਸਕੂਲਾਂ ਵਿਚ ਬੱਚਿਆਂ ਦੇ ਮਾਪਿਆਂ ਦੀ ਮਰਜੀ ਤੋਂ ਬਿਨਾਂ ‘SO79 123 ਪ੍ਰੋਗਰਾਮ’ ਲਾਗੂ ਕੀਤਾ ਜਾ ਰਿਹਾ ਹੈ। ਫਰੀਡਮ ਪਾਰਟੀ ਨੇ ਇਸ ਦੇ ਖਿਲਾਫ ਸਰੀ ਵਿਚ ਮਾਰਚ ਵੀ ਕੀਤਾ ਸੀ ਅਤੇ ਰਚਨਾ ਸਿੰਘ ਨੂੰ ਕਈ ਵਾਰ ਅਸਤੀਫਾ ਦੇਣ ਦੀ ਮੰਗ ਕੀਤੀ ਗਈ । ਸੋਸ਼ਲ ਮੀਡੀਆ ਵੈੱਬਸਾਈਟਾਂ ‘ਤੇ ਪੋਸਟ ਕੀਤੇ ਵੀਡੀਓ ਵਿਚ ਬੜਿੰਗ ਨੇ ਕਿਹਾ ਕਿ ਉਹ ਰਚਨਾ ਸਿੰਘ ਨੂੰ ਵਾਪਸ ਬੁਲਾਉਣ ਦੀ ਮੰਗ ਕਰਦਾ ਹੈ ਕਿਉਂਕਿ ਉਸਦਾ ਮੰਨਣਾ ਹੈ ਕਿ ਬੀ.ਸੀ. ਵਿਚ ਸਿੱਖਿਆ ਮੰਤਰੀ ਦੀ ਨਿਗਰਾਨੀ ਹੇਠ ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋ ਰਿਹਾ ਹੈ ।

The post ਬਿ੍ਟਿਸ਼ ਕੋਲੰਬੀਆ : ਵਿਧਾਇਕਾ ਰਚਨਾ ਸਿੰਘ ਖ਼ਿਲਾਫ਼ ‘ਰੀਕਾਲ ਪਟੀਸ਼ਨ’ ਸਵੀਕਾਰ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -