12.4 C
Alba Iulia
Sunday, May 5, 2024

ਦੋ ਗੇੜਾਂ ’ਚ ਖੇਡੀ ਜਾਵੇਗੀ ਰਣਜੀ ਟਰਾਫੀ: ਬੀਸੀਸੀਆਈ

Must Read


ਨਵੀਂ ਦਿੱਲੀ, 28 ਜਨਵਰੀ

ਮੁਲਤਵੀ ਰਣਜੀ ਟਰਾਫੀ ਅਗਲੇ ਮਹੀਨੇ ਤੋਂ ਦੋ ਪੜਾਵਾਂ ਵਿੱਚ ਖੇਡੀ ਜਾਵੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਅੱਜ ਇਹ ਐਲਾਨ ਕੀਤਾ। ਪਿਛਲੇ ਸਾਲ ਕਰੋਨਾ ਕਾਰਨ ਟੂਰਨਾਮੈਂਟ ਨਹੀਂ ਕਰਵਾਇਆ ਗਿਆ। 38 ਟੀਮਾਂ ਦਾ ਇਹ ਟੂਰਨਾਮੈਂਟ ਫਰਵਰੀ ਦੇ ਦੂਜੇ ਹਫ਼ਤੇ ਸ਼ੁਰੂ ਹੋਵੇਗਾ ਅਤੇ ਪਹਿਲਾ ਪੜਾਅ ਇੱਕ ਮਹੀਨੇ ਤੱਕ ਚੱਲੇਗਾ। ਪਹਿਲਾਂ ਇਹ 13 ਜਨਵਰੀ ਤੋਂ ਸ਼ੁਰੂ ਹੋਣਾ ਸੀ ਪਰ ਕਰੋਨਾ ਦੀ ਤੀਜੀ ਲਹਿਰ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਸ੍ਰੀ ਸ਼ਾਹ ਨੇ ਬਿਆਨ ‘ਚ ਕਿਹਾ, ‘ਬੋਰਡ ਨੇ ਰਣਜੀ ਟਰਾਫੀ ਨੂੰ ਦੋ ਪੜਾਵਾਂ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਵਿੱਚ ਲੀਗ ਪੱਧਰ ਦੇ ਮੈਚ ਹੋਣਗੇ ਅਤੇ ਜੂਨ ਵਿੱਚ ਨਾਕਆਊਟ ਖੇਡਿਆ ਜਾਵੇਗਾ। ਮੇਰੀ ਟੀਮ ਮਹਾਮਾਰੀ ਕਾਰਨ ਕਿਸੇ ਵੀ ਸਿਹਤ ਜੋਖ਼ਮ ਨਾਲ ਨਜਿੱਠਣ ਲਈ ਪੂਰੀ ਤਿਆਰ।’ ਉਨ੍ਹਾਂ ਕਿਹਾ ਕਿ ਬੀਸੀਸੀਆਈ ਰਣਜੀ ਟਰਾਫੀ ਦੇ ਮਹੱਤਵ ਨੂੰ ਸਮਝਦਾ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -