12.4 C
Alba Iulia
Saturday, May 18, 2024

ਰਣਵੀਰ-ਆਲੀਆ ਦੇ ਵਿਆਹ ਦੀ ਚਰਚਾ ਜ਼ੋਰਾਂ ’ਤੇ: ਅਯਾਨ ਮੁਖਰਜੀ ਤੇ ਕਰਨ ਜੌਹਰ ਨੇ ਸ਼ੁਭਕਾਮਨਾਵਾਂ ਦਿੱਤੀਆਂ

Must Read


ਮੁੰਬਈ, 13 ਅਪਰੈਲ

ਬਾਲੀਵੁੱਡ ‘ਚ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਆਲੀਆ ਭੱਟ ਦੇ ਵਿਆਹ ਦੀ ਚਰਚਾ ਵਧਦੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਕਰੀਬੀ ਦੋਸਤਾਂ ਅਯਾਨ ਮੁਖਰਜੀ ਅਤੇ ਕਰਨ ਜੌਹਰ ਨੇ ਆਪਣੇ-ਆਪਣੇ ਇੰਸਟਾਗ੍ਰਾਮ ਪੋਸਟਾਂ ਨਾਲ ਸਾਰੀਆਂ ਅਫਵਾਹਾਂ ‘ਤੇ ਰੋਕ ਲਗਾ ਦਿੱਤੀ। ਅਯਾਨ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਤੇ ਰਣਬੀਰ ਅਤੇ ਆਲੀਆ ਨੂੰ ਉਨ੍ਹਾਂ ਦੇ ਜੀਵਨ ਦੇ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਆਉਣ ਵਾਲੀ ਫਿਲਮ ਬ੍ਰਹਮਾਸਤਰ ਦੇ ਰੋਮਾਂਟਿਕ ਗੀਤ ਦਾ ਟੀਜ਼ਰ ਜਾਰੀ ਕੀਤਾ। ਇਸ ਦੇ ਨਾਲ ਹੀ ਕਰਨ ਜੌਹਰ ਨੇ ਗੀਤ ਦਾ ਟੀਜ਼ਰ ਵੀ ਪੋਸਟ ਕੀਤਾ ਅਤੇ ਦੋਵਾਂ ਨੂੰ ਉਨ੍ਹਾਂ ਦੇ ਵਿਆਹੁਤਾ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰਣਬੀਰ ਅਤੇ ਆਲੀਆ ਦੇ ਵਿਆਹ ਸਬੰਧੀ ਜਾਣਕਾਰੀ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ ਪਰ ਸੂਤਰਾਂ ਮੁਤਾਬਕ ਬੁੱਧਵਾਰ ਤੋਂ ਮਹਿੰਦੀ ਲਗਾਉਣ ਦੀ ਰਸਮ ਸ਼ੁਰੂ ਹੋਵੇਗੀ, ਜਿਸ ‘ਚ ਸਿਰਫ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -