12.4 C
Alba Iulia
Tuesday, May 7, 2024

ਅਕਾਸ਼ ਸਿੰਘ ਨੂੰ ‘ਹੁਨਰਬਾਜ਼- ਦੇਸ਼ ਕੀ ਸ਼ਾਨ’ ਸ਼ੋਅ ਦਾ ਜੇਤੂ ਐਲਾਨਿਆ

Must Read


ਮੁੰਬਈ: ਆਕਾਸ਼ ਸਿੰਘ ਨੇ ਆਪਣੀ ਮਿਹਨਤ ਤੇ ਲਗਨ ਨਾਲ ‘ਹੁਨਰਬਾਜ਼-ਦੇਸ਼ ਕੀ ਸ਼ਾਨ’ ਦੀ ਟਰਾਫੀ ਜਿੱਤੀ ਹੈ। ਕਰਨ ਜੌਹਰ, ਮਿਥੁਨ ਚੱਕਰਵਰਤੀ ਅਤੇ ਪਰਿਨੀਤੀ ਚੋਪੜਾ ਇਸ ਪ੍ਰੋਗਰਾਮ ਦੇ ਜੱਜ ਸਨ, ਭਾਰਤੀ ਤੇ ਉਸ ਦਾ ਪਤੀ ਹਰਸ਼ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਸਨ। ਡਾਂਸਰ ਆਕਾਸ਼ ਦੇ ਹੁਨਰ ਨੇ ਹਮੇਸ਼ਾ ਹੀ ਬੌਲੀਵੁੱਡ ਅਦਾਕਾਰਾ ਅਤੇ ਸ਼ੋਅ ਦੀ ਜੱਜ ਪਰਿਨੀਤੀ ਚੋਪੜਾ ਨੂੰ ਤਾਂ ਹੈਰਾਨ ਕੀਤਾ ਹੀ ਸੀ, ਸਗੋਂ ਉਸ ਨੇ ਸ਼ੋਅ ਦੌਰਾਨ ਦੂਜੇ ਉਮੀਦਵਾਰਾਂ ਜਿਨ੍ਹਾਂ ਵਿੱਚ ਯੋ ਹਾਇਨੈੱਸ, ਬੈਂਡ ਰੌਕਨਾਮਾ, ਬੈਂਡ ਹਾਰਮਨੀ ਐਂਡ ਪਾਇਨਸ, ਸਚਿੰਤਾ ਤੇ ਸ਼ੁਭਰੁਤੋ, ਉਸਤਾਦ ਅਨਿਰਭ ਅਤੇ ਸੁਖਦੇਬ ਨੂੰ ਵੀ ਸਖ਼ਤ ਮੁਕਾਬਲਾ ਦਿੱਤਾ ਹੈ। ਟਰਾਫੀ ਜਿੱਤਣ ਤੋਂ ਬਾਅਦ ਆਕਾਸ਼ ਨੇ ਕਿਹਾ,” ਮੈਂ ਆਪਣੀਆਂ ਭਾਵਨਾਵਾਂ, ਜੋ ਮੈਂ ਇਸ ਵੇਲੇ ਮਹਿਸੂਸ ਕਰ ਰਿਹਾ ਹਾਂ, ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮੈਂ ਇਸ ਸ਼ੋਅ ਦੇ ਰਾਹੀਂ ਵੱਡਾ ਬਣਨ ਲਈ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਪਰ ਇਹ ਟਰਾਫੀ ਜਿੱਤ ਕੇ ਮੈਂ ਆਪਣੇ ਸ਼ੋਅ ਲਈ ਦਿੱਤੇ ਹਰ ਪਲ ਦੀ ਕੀਮਤ ਪਾ ਲਈ ਹੈ।” ਆਕਾਸ਼ ਨੂੰ ਟਰਾਫੀ ਦੇ ਨਾਲ-ਨਾਲ 15 ਲੱਖ ਰੁਪਏ ਵੀ ਦਿੱਤੇ ਗਏ ਹਨ ਜਦੋਂ ਕਿ ‘ਯੋ ਹਾਇਨੈੱਸ’ ਨੂੰ ਰਨਰਅੱਪ ਵਜੋਂ 5 ਲੱਖ ਰੁਪਏ ਦਿੱਤੇ ਗਏ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -