12.4 C
Alba Iulia
Tuesday, May 7, 2024

ਛੋਟਾ ਪਰਦਾ

Must Read


ਧਰਮਪਾਲ

ਲਤਾ ਮੰਗੇਸ਼ਕਰ ਨੂੰ ਸੰਗੀਤਕ ਸ਼ਰਧਾਂਜਲੀ

ਮਰਹੂਮ ਗਾਇਕਾ ਲਤਾ ਮੰਗੇਸ਼ਕਰ, ਜੋ ਆਪਣੇ ਪ੍ਰਸ਼ੰਸਕਾਂ ਵਿੱਚ ‘ਭਾਰਤ ਦੀ ਕੋਇਲ’ ਵਜੋਂ ਜਾਣੀ ਜਾਂਦੀ ਹੈ, ਨੇ ਆਪਣੀ ਸੁਰੀਲੀ ਆਵਾਜ਼ ਦੇ ਚੱਲਦੇ ‘ਭਾਰਤ ਦੀ ਆਵਾਜ਼’ ਵਜੋਂ ਆਪਣੀ ਜਗ੍ਹਾ ਬਣਾਈ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਦੀ ਆਵਾਜ਼ ਸਾਡੇ ਦਿਲਾਂ ਵਿੱਚ ਬਹੁਤ ਖਾਸ ਸਥਾਨ ਰੱਖਦੀ ਹੈ ਅਤੇ ਹਰ ਭਾਰਤੀ ਦੇ ਮਨ ਵਿੱਚ ਅਮਿੱਟ ਛਾਪ ਛੱਡਦੀ ਹੈ।

ਇੱਕ ਵਿਸ਼ੇਸ਼ ਪ੍ਰੋਗਰਾਮ ਰਾਹੀਂ ਉਨ੍ਹਾਂ ਦੀ ਸੰਗੀਤਕ ਵਿਰਾਸਤ ਅਤੇ ਉਨ੍ਹਾਂ ਵੱਲੋਂ ਸਾਡੇ ਲਈ ਗਾਏ ਗਏ ਯਾਦਗਾਰੀ ਗੀਤਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਤੇ ਤਿਆਰ ਕੀਤੇ ਗਏ ਵਿਸ਼ੇਸ਼ ਸੰਗੀਤਕ ਪ੍ਰੋਗਰਾਮ ਵਿੱਚ ਇੱਕ-ਦੋ ਨਹੀਂ ਸਗੋਂ ਕੁੱਲ ਅਠਾਰਾਂ ਉੱਘੇ ਗਾਇਕ ਸੁਰਾਂ ਨਾਲ ਸਮਾਂ ਬੰਨ੍ਹਣ ਜਾ ਰਹੇ ਹਨ। ਇਸ ਤਰ੍ਹਾਂ ਸਟਾਰਪਲੱਸ ਨੇ ਆਪਣੀ ਵਿਸ਼ੇਸ਼ ਲੜੀ ‘ਨਾਮ ਰਹਿ ਜਾਏਗਾ’ ਨਾਲ ਸੰਗੀਤ ਜਗਤ ਦੀਆਂ ਇਨ੍ਹਾਂ ਪ੍ਰਸਿੱਧ ਆਵਾਜ਼ਾਂ ਨੂੰ ਇਕੱਠਾ ਕੀਤਾ ਹੈ ਜੋ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮੰਚ ‘ਤੇ ਇਕੱਠੇ ਹੋਏ ਹਨ।

ਇਸ ਪ੍ਰੋਗਰਾਮ ਵਿੱਚ ਸੋਨੂੰ ਨਿਗਮ, ਅਰੀਜੀਤ ਸਿੰਘ, ਸ਼ੰਕਰ ਮਹਾਦੇਵਨ, ਨਿਤਿਨ ਮੁਕੇਸ਼, ਨੀਤੀ ਮੋਹਨ, ਅਲਕਾ ਯਾਗਨਿਕ, ਸਾਧਨਾ ਸਰਗਮ, ਪਿਆਰੇਲਾਲ ਜੀ, ਉਦਿਤ ਨਰਾਇਣ, ਸ਼ਾਨ, ਕੁਮਾਰ ਸਾਨੂ, ਅਮਿਤ ਕੁਮਾਰ, ਜਤਿਨ ਪੰਡਿਤ, ਜਾਵੇਦ ਅਲੀ, ਐਸ਼ਵਰਿਆ ਮਜ਼ੂਮਦਾਰ, ਸਨੇਹਾ ਪੰਤ ਪਲਕ ਮੁੰਛਾਲ ਅਤੇ ਅਨਵੇਸ਼ਾ ਸਟੇਜ ‘ਤੇ ਇਕੱਠੇ ਆ ਕੇ ਲਤਾ ਮੰਗੇਸ਼ਕਰ ਦੇ ਸਭ ਤੋਂ ਮਸ਼ਹੂਰ ਗੀਤਾਂ ਨੂੰ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ।

ਭਾਵਨਾਵਾਂ ਅਤੇ ਯਾਦਾਂ ਨਾਲ ਭਰੇ ਇਸ ਵਿਸ਼ੇਸ਼ ਮੌਕੇ ‘ਤੇ ਇਹ ਗਾਇਕ ਗੱਲਬਾਤ ਰਾਹੀਂ ਲਤਾ ਜੀ ਨਾਲ ਜੁੜੀਆਂ ਆਪਣੀਆਂ ਯਾਦਾਂ ਅਤੇ ਕਿੱਸੇ ਸਾਂਝੇ ਕਰਨਗੇ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇਸ ਮਹਾਨ ਗਾਇਕਾ ਨੇ ਆਪਣੇ ਕਰੀਅਰ ਦੌਰਾਨ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ, ਬਲਕਿ ਲੱਖਾਂ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਹੈ।

ਇਸ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਦੇਸ਼ ਦੇ ਉੱਤੇ ਗਾਇਕਾਂ ਵਿੱਚੋਂ ਇੱਕ ਸ਼ਾਨ ਨੇ ਕਿਹਾ, ”ਇਸ ਸ਼ਾਨਦਾਰ ਸ਼ਰਧਾਂਜਲੀ ਸਮਾਗਮ ਦਾ ਹਿੱਸਾ ਬਣਨਾ ਪੂਰਨ ਸਨਮਾਨ ਦੀ ਗੱਲ ਹੈ। ਲਤਾ ਜੀ ਸਿਰਫ਼ ਉਹ ਵਿਅਕਤੀ ਨਹੀਂ ਹਨ ਜਿਨ੍ਹਾਂ ਦਾ ਮੈਂ ਸਤਿਕਾਰ ਕਰਦਾ ਹਾਂ, ਸਗੋਂ ਜਿਨ੍ਹਾਂ ਦੀ ਮੈਂ ਪ੍ਰਸ਼ੰਸਾ ਅਤੇ ਉਨ੍ਹਾਂ ਨੂੰ ਪਿਆਰ ਵੀ ਕਰਦਾ ਹਾਂ। ਜਿਸ ਨਾਲ ਹਰ ਭਾਰਤੀ ਗਹਿਰਾਈ ਨਾਲ ਜੁੜਿਆ ਹੋਇਆ ਹੈ। ਮੈਂ ਇਸ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਪਲਾਂ ਵਿੱਚੋਂ ਇੱਕ ਸਮਝਦਾ ਹਾਂ ਅਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਮੈਨੂੰ ਅਜਿਹੇ ਸ਼ਾਨਦਾਰ ਮੰਚ ‘ਤੇ ਦੇਸ਼ ਦੀ ਮਹਾਨ ਗਾਇਕਾ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਿਆ ਹੈ।”

ਇਸ ਸ਼ਰਧਾਂਜਲੀ ਸਮਾਗਮ ਵਿੱਚ ਲਤਾ ਮੰਗੇਸ਼ਕਰ ਦਾ ਪਰਿਵਾਰ ਉਨ੍ਹਾਂ ਦੇ ਕੰਮ ਦੇ ਇਸ ਵਿਸ਼ੇਸ਼ ਪ੍ਰਦਰਸ਼ਨ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਏਗਾ।

ਸਾਈਂਬਾਬਾ ਸਟੂਡੀਓਜ਼ ਦੇ ਸ਼੍ਰੀ ਗਜੇਂਦਰ ਸਿੰਘ ਦੁਆਰਾ ਨਿਰਮਤ, ‘ਨਾਮ ਰਹਿ ਜਾਏਗਾ’ ਉਸ ਮਹਾਨ ਆਵਾਜ਼ ਨੂੰ ਸ਼ਰਧਾਂਜਲੀ ਦੇਣ ਲਈ ਤਿਆਰ ਹੈ ਜਿਸ ਨੇ ਸਾਨੂੰ ਮਹਾਨ ਲਤਾ ਮੰਗੇਸ਼ਕਰ ਦੀ ਭਾਵਨਾ ਅਤੇ ਉਮੀਦ ਨਾਲ ਭਰ ਦਿੱਤਾ। ਇਹ 8 ਐਪੀਸੋਡਾਂ ਵਾਲੀ ਸੀਰੀਜ਼ 1 ਮਈ ਤੋਂ ਸਟਾਰਪਲੱਸ ‘ਤੇ ਸ਼ੁਰੂ ਕੀਤੀ ਜਾਵੇਗੀ।

‘ਸਬ ਸਤਰੰਗੀ’ ਦਾ ਨਵਾਂ ਮੋੜ

ਸੋਨੀ ਸਬ ਦਾ ਸ਼ੋਅ ‘ਸਬ ਸਤਰੰਗੀ’ ਵਿੱਚ ਮਨੂ (ਮੋਹਿਤ ਕੁਮਾਰ) ਅਤੇ ਗਾਰਗੀ (ਕੰਗਨ ਬਰੂਆ) ਵਿਚਕਾਰ ਪਿਆਰ ਖਿੜਦਾ ਹੈ। ਉਹ ਦੋਵੇਂ ਨੇੜੇ ਆਉਂਦੇ ਹਨ ਅਤੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਕਬਾਲ ਕਰਨਾ ਸ਼ੁਰੂ ਕਰ ਦਿੰਦੇ ਹਨ।

ਜਿਸ ਵਿਧਾਇਕ ਨੇ ਡੈਡੀ ਨੂੰ ਜੇਲ੍ਹ ‘ਚ ਡੱਕ ਦਿੱਤਾ ਹੈ, ਹੁਣ ਉਸ ਦੀ ਨਜ਼ਰ ਗਾਰਗੀ ‘ਤੇ ਹੈ। ਉਸ ਨੇ ਆਪਣੇ ਗੁੰਡੇ ਭੇਜ ਕੇ ਗਾਰਗੀ ਅਤੇ ਮੌਰੀਆ ਪਰਿਵਾਰ ਨੂੰ ਡਰਾਉਣ ਦਾ ਪ੍ਰਬੰਧ ਕੀਤਾ ਹੈ। ਮਨੂ ਅਤੇ ਗਾਰਗੀ ਇਸ ਹਰਕਤ ਤੋਂ ਗੁੱਸੇ ਵਿਚ ਆ ਜਾਂਦੇ ਹਨ ਅਤੇ ਉਹ ਵਿਧਾਇਕ ਨੂੰ ਉਨ੍ਹਾਂ ਤੋਂ ਦੂਰ ਰਹਿਣ ਲਈ ਕਹਿੰਦੇ ਹਨ ਅਤੇ ਇਸ ਗੁੱਸੇ ਵਿੱਚ ਹੀ ਮਨੂੰ ਗਾਰਗੀ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ, ਜਿਸ ਨਾਲ ਉਹ ਬਹੁਤ ਖੁਸ਼ ਅਤੇ ਭਾਵੁਕ ਹੋ ਜਾਂਦੀ ਹੈ।

ਹਾਲਾਂਕਿ, ਵਿਧਾਇਕ ਮਨੂ ਅਤੇ ਗਾਰਗੀ ਤੋਂ ਹੋਏ ਆਪਣੇ ਅਪਮਾਨ ਨੂੰ ਭੁੱਲ ਨਹੀਂ ਸਕਦਾ ਅਤੇ ਮਨੂ ‘ਤੇ ਇੱਕ ਹੋਰ ਹਮਲਾ ਕਰਨ ਦੀ ਸਾਜ਼ਿਸ਼ ਰਚਦਾ ਹੈ, ਜਿਸ ਵਿੱਚ ਉਸ ਨੂੰ ਬਦਕਿਸਮਤੀ ਨਾਲ ਗੋਲੀ ਮਾਰ ਦਿੱਤੀ ਜਾਂਦੀ ਹੈ। ਗਾਰਗੀ ਉਸ ਨੂੰ ਤੁਰੰਤ ਹਸਪਤਾਲ ਲੈ ਜਾਂਦਾ ਹੈ, ਪਰ ਹਮਲਾ ਘਾਤਕ ਹੈ ਅਤੇ ਮਨੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਕੀ ਇਹ ਹੁਣੇ ਸ਼ੁਰੂ ਹੋਈ ਪ੍ਰੇਮ ਕਹਾਣੀ ਦਾ ਅੰਤ ਹੈ? ਇਸ ਹਾਦਸੇ ਕਾਰਨ ਗਾਰਗੀ ਟੁੱਟ ਗਿਆ। ਕਿਸਮਤ ਇਨ੍ਹਾਂ ਪ੍ਰੇਮੀਆਂ ਲਈ ਕੀ ਮੋੜ ਲਿਆਵੇਗੀ? ਕੀ ਇਹ ਮਨੂ ਅਤੇ ਗਾਰਗੀ ਦੀ ਪ੍ਰੇਮ ਕਹਾਣੀ ਦਾ ਅੰਤ ਹੈ?

ਸੋਨੀ ਸਬ ਦੇ ਸ਼ੋਅ ‘ਸਬ ਸਤਰੰਗੀ’ ਵਿੱਚ ਮਨੂ ਦਾ ਕਿਰਦਾਰ ਨਿਭਾਉਣ ਵਾਲੇ ਮੋਹਿਤ ਕੁਮਾਰ ਨੇ ਕ ਿਹਾ, ”ਮਨੂ ਲੰਬੇ ਸਮੇਂ ਬਾਅਦ ਬਹੁਤ ਖੁਸ਼ ਸੀ ਕਿਉਂਕਿ ਆਖਰਕਾਰ ਉਸ ਦੀ ਪ੍ਰੇਮ ਕਹਾਣੀ ਸੱਚ ਹੋ ਰਹੀ ਸੀ। ਹਾਲਾਂਕਿ, ਉਸ ਦੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਨਵੀਂ ਕਹਾਣੀ ਅਸਲ ਵਿੱਚ ਦਿਲਚਸਪ ਹੋਣ ਜਾ ਰਹੀ ਹੈ ਕਿਉਂਕਿ ਇੱਕ ਮੰਦਭਾਗਾ ਹਾਦਸਾ ਮਨੂ ਦੀ ਜਾਨ ਲੈ ਲੈਂਦਾ ਹੈ। ਪਰ ਅੱਗੇ ਜੋ ਹੁੰਦਾ ਹੈ, ਉਹ ਦੇਖਣਾ ਮਜ਼ੇਦਾਰ ਅਤੇ ਭਾਵਨਾਵਾਂ ਨਾਲ ਭਰਪੂਰ ਹੋਵੇਗਾ, ਜੋ ਦਰਸ਼ਕਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ ਅਤੇ ਮਨੋਰੰਜਨ ਕਰੇਗਾ। ਮੈਂ ਦਰਸ਼ਕਾਂ ਨੂੰ ਮਨੂ ਅਤੇ ਗਾਰਗੀ ਦੀ ਅਗਲੀ ਕਹਾਣੀ ਜਾਣਨ ਲਈ ਇਸ ਸ਼ੋਅ ਨੂੰ ਦੇਖਦੇ ਰਹਿਣ ਦੀ ਬੇਨਤੀ ਕਰਦਾ ਹਾਂ।”

ਸਿਧਾਂਤ ਦੇ ਕਿਰਦਾਰ ਦਾ ਨਵਾਂ ਰੂਪ

ਸੋਨੀ ਸਬ ਦਾ ਸ਼ੋਅ ‘ਜ਼ਿੱਦੀ ਦਿਲ – ਮਾਨੇ ਨਾ’ ਨੇ ਆਪਣੇ ਦਿਲਚਸਪ ਮੋੜਾਂ ਅਤੇ ਦਿਲਚਸਪ ਕਹਾਣੀਆਂ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਚਾਰੂ (ਅਬੀਗੈਲ ਪਾਂਡੇ) ਨੇ ਮੋਨਾਮੀ (ਕਾਵੇਰੀ ਪ੍ਰਿਯਮ) ਦੀ ਜ਼ਿੰਦਗੀ ਵਿੱਚ ਤਬਾਹੀ ਮਚਾ ਦਿੱਤੀ ਹੈ।

ਧਨੂ ਦੀ ਮੌਤ ਤੋਂ ਬਾਅਦ, ਉਸ ਦਾ ਗੁੱਸਾ ਬੇਕਾਬੂ ਹੈ ਅਤੇ ਉਹ ਪਰਾਕਰਮ ਅਕੈਡਮੀ ਵਿੱਚ ਹਲਚਲ ਪੈਦਾ ਕੀਤੇ ਬਿਨਾਂ ਨਹੀਂ ਰੁਕੇਗਾ। ਇਸ ਦੌਰਾਨ, ਬੱਲੀ (ਸ਼ਾਲੀਨ ਮਲਹੋਤਰਾ), ਕਰਨ ਦੀ ਮੰਦਭਾਗੀ ਮੌਤ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਕਰਨਲ ਬੱਤਰਾ ਅਤੇ ਉਸ ਦੀ ਟੀਮ ਨੂੰ ਚਾਰੂ ਨੂੰ ਫੜਨ ਵਿੱਚ ਮਦਦ ਕਰਨ ਦੀ ਕਸਮ ਖਾਂਦਾ ਹੈ।

ਸੀਐੱਮ ਦੀ ਮੁਲਾਕਾਤ ਦੌਰਾਨ ਕੈਡਿਟ ਹਾਈ ਅਲਰਟ ‘ਤੇ ਸਨ, ਪਰ ਚਾਰੂ ਨੂੰ ਆਪਣੀ ਕੋਝੀ ਯੋਜਨਾ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਅਤੇ ਟਿੱਲੀ ਨੂੰ ਸਲੀਪਰ ਸੈੱਲ ਬਣਾ ਕੇ ਸੀਐੱਮ ਨੂੰ ਮਾਰਨ ਲਈ ਮਜਬੂਰ ਕਰ ਦਿੱਤਾ। ਹਾਲਾਂਕਿ, ਮੋਨਾਮੀ ਨੇ ਉਸ ਨੂੰ ਦੇਖਿਆ ਅਤੇ ਉਸ ਦੀ ਯੋਜਨਾ ਪੂਰੀ ਨਹੀਂ ਹੋ ਸਕੀ। ਜਦੋਂ ਬੱਲੀ ਬੰਬ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੀ ਲੱਤ ਜ਼ਖ਼ਮੀ ਹੋ ਗਈ। ਧਵਨ ਭੱਜਣ ਵਿੱਚ ਕਾਮਯਾਬ ਹੋ ਗਿਆ, ਪਰ ਕੈਡਿਟਾਂ ਨੇ ਉਸ ਦਾ ਗੁਪਤ ਟਿਕਾਣੇ ਤੱਕ ਪਿੱਛਾ ਕੀਤਾ। ਘਟਨਾਵਾਂ ਦੇ ਇੱਕ ਹੈਰਾਨ ਕਰਨ ਵਾਲੇ ਮੋੜ ਵਿੱਚ, ਸੰਜੂ (ਦਿਲਜੋਤ ਛਾਬੜਾ) ਨੂੰ ਇੱਕ ਕਮਰਾ ਮਿਲਦਾ ਹੈ ਜਿੱਥੇ ਉਹ ਇੱਕ ਆਦਮੀ ਨੂੰ ਮਿਲਦੀ ਹੈ ਜੋ ਲੰਬੇ ਸਮੇਂ ਤੋਂ ਚਾਰੂ ਦਾ ਬੰਧਕ ਸੀ। ਜਲਦੀ ਹੀ ਪਤਾ ਲੱਗ ਜਾਂਦਾ ਹੈ ਕਿ ਡਰਿਆ ਹੋਇਆ, ਇਕੱਲਾ ਅਤੇ ਪੂਰੀ ਤਰ੍ਹਾਂ ਟੁੱਟਿਆ ਹੋਇਆ ਵਿਅਕਤੀ ਕੋਈ ਹੋਰ ਨਹੀਂ ਸਗੋਂ ਕਰਨ ਦਾ ਵੱਡਾ ਭਰਾ ਪਰਮ ਹੈ, ਜਿਸ ਨੂੰ ਕਈ ਸਾਲ ਪਹਿਲਾਂ ਸ਼ਹੀਦ ਹੋ ਗਿਆ ਸਮਝ ਲਿਆ ਗਿਆ ਸੀ।

ਪਰਮ ਦੀ ਭੂਮਿਕਾ ਨਿਭਾ ਰਹੇ ਸਿਧਾਂਤ ਵੀਰ ਸੂਰਿਆਵੰਸ਼ੀ ਨੇ ਕਿਹਾ, ”ਇਸ ਵਿੱਚ ਕੋਈ ਸ਼ੱਕ ਨਹੀਂ, ਅਤੇ ਇਹ ਸਭ ਲਈ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਰਮ ਜਿਸ ਨੂੰ ਮਰਿਆ ਹੋਇਆ ਮੰਨਿਆ ਗਿਆ ਸੀ, ਅਸਲ ਵਿੱਚ ਜ਼ਿੰਦਾ ਹੈ। ਇਹ ਖੁਸ਼ੀ ਦਾ ਪਲ ਹੈ, ਪਰ ਪਰਮ ਦੀ ਵਾਪਸੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਜੋ ਬੀਤੇ ਸਮੇਂ ਵਿੱਚ ਦੱਬੇ ਹੋਏ ਸਨ। ਉਹ ਇੱਕ ਬਹੁਤ ਹੀ ਹੁਨਰਮੰਦ ਕੈਡੇਟ ਹੈ ਜਿਸ ਕੋਲ ਮਹੱਤਵਪੂਰਨ ਜਾਣਕਾਰੀ ਸੀ ਜੋ ਚਾਰੂ ਦੀ ਕੈਦ ਵਿੱਚ ਹੋਣ ਕਾਰਨ ਖਤਰੇ ਵਿੱਚ ਹੋ ਸਕਦੀ ਸੀ। ਉਸ ਦੀ ਗੈਰ-ਮੌਜੂਦਗੀ ਵਿੱਚ ਕਾਫ਼ੀ ਕੁਝ ਬਦਲ ਗਿਆ ਹੈ ਅਤੇ ਕਰਨ ਦੀ ਮੌਤ ਕਾਰਨ, ਕੈਡਿਟਾਂ ਨੂੰ ਵੀ ਅਗਵਾਈ ਅਤੇ ਮਾਰਗਦਰਸ਼ਨ ਨਹੀਂ ਮਿਲਿਆ। ਮੈਂ ਪਰਮ ਦੀ ਭੂਮਿਕਾ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਦਰਸ਼ਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇਹ ਕਿਰਦਾਰ ਆਉਣ ਵਾਲੇ ਐਪੀਸੋਡਾਂ ਵਿੱਚ ਦਰਸ਼ਕਾਂ ਲਈ ਬਹੁਤ ਸਾਰੇ ਮੋੜ ਲਿਆਏਗਾ।”



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -