12.4 C
Alba Iulia
Monday, May 20, 2024

ਦੀਪਿਕਾ ਪਾਦੂਕੋਨ ‘ਕਾਨ ਫਿਲਮ ਫੈਸਟੀਵਲ’ ਲਈ ਰਵਾਨਾ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ 75ਵੇਂ ਕਾਨ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਸੋਮਵਾਰ ਰਾਤ ਮੁੰਬਈ ਤੋਂ ਫਰੈਂਚ ਰਿਵੇਰਾ ਲਈ ਰਵਾਨਾ ਹੋ ਗਈ ਹੈ। ਉਹ ਕਾਨ ਫਿਲਮ ਫੈਸਟੀਵਲ ਵਿੱਚ ਜੱਜਾਂ ਦੇ ਪੈਨਲ ‘ਚ ਸ਼ਾਮਲ ਹੋਣ ਵਾਲੀ ਇੱਕੋ ਭਾਰਤੀ ਅਦਾਕਾਰਾ ਹੈ। ਦੀਪਿਕਾ 16 ਤੋਂ 28 ਤੱਕ ਮਈ ਤੱਕ ਚੱਲਣ ਵਾਲੇ ਫੈਸਟੀਵਲ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਦੀਪਿਕਾ 75ਵੇਂ ਕਾਨ ਫੈਸਟੀਵਲ ਦੇ ਅੱਠ ਮੈਂਬਰੀ ਮਸ਼ਹੂਰ ਪੈਨਲ ਵਿੱਚ ਸ਼ਾਮਲ ਹੈ, ਜਿਸ ਦੀ ਪ੍ਰਧਾਨਗੀ ਫਰੈਂਚ ਅਦਾਕਾਰ ਵਿਨਸੈਂਟ ਲਿੰਡਨ ਕਰਨਗੇ। ਦੀਪਿਕਾ ਦੇ ਪੈਨਲ ਵਿਚ ਇਰਾਨੀ ਫ਼ਿਲਮ ਨਿਰਮਾਤਾ ਅਸਗ਼ਰ ਫਰਹਾਦੀ, ਸਵੀਡਿਸ਼ ਅਦਾਕਾਰਾ ਨੂਮੀ ਰੈਪੇਸ, ਅਦਾਕਾਰ ਤੇ ਲੇਖਕ ਰਬੈਕਾ ਹਾਲ, ਇਟਾਲੀਅਨ ਅਦਾਕਾਰਾ ਜੈਸਮੀਨ ਟਰਿੰਕਾ, ਫਰੈਂਚ ਨਿਰਦੇਸ਼ਕ ਲਾਡਜ ਲੀ, ਅਮਰੀਕਨ ਨਿਰਦੇਸ਼ਕ ਜੈਫ ਨਿਕੋਲਸ ਅਤੇ ਨਿਰਦੇਸ਼ਕ ਜੋਆਚਿਮ ਟਰਾਇਰ ਵੀ ਸ਼ਾਮਲ ਹੋਣਗੇ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -