12.4 C
Alba Iulia
Friday, May 10, 2024

ਪੰਜ ਦਿਨਾਂ ‘ਚ ਕਿਸਮਤ 2 ਨੇ ਕਮਾਏ 14.27 ਕਰੋੜ ਰੁਪਏ

Must Read

ਪੰਜਾਬੀ ਫ਼ਿਲਮ ਕਿਸਮਤ 2 ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਇਹ ਫ਼ਿਲਮ 23 ਸਤੰਬਰ ਨੂੰ ਰੀਲੀਜ਼ ਹੋਈ ਸੀ। ਫ਼ਿਲਮ ਨੇ ਪੰਜ ਦਿਨਾਂ ‘ਚ ਸ਼ਾਨਦਾਰ ਕਮਾਈ ਕਰ ਲਈ। ਕਿਸਮਤ ਟੂ ਨੇ ਰਿਲੀਜ਼ਿੰਗ ਦੇ ਪਹਿਲੇ ਦਿਨ 2.07 ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਕਮਾਈ ਦੇਸ਼-ਵਿਦੇਸ਼ਾਂ ਦੇ ਸਿਨੇਮਾਘਰਾਂ ਦੀਆਂ 450 ਸਕ੍ਰੀਨਜ਼ ‘ਤੇ ਰੀਲੀਜ਼ ਕੀਤੀ ਗਈ।
ਉਥੇ ਦੂਜੇ ਦਿਨ ਫ਼ਿਲਮ ਨੇ ਪਹਿਲੇ ਦਿਨ ਨਾਲੋਂ ਵੱਧ ਕਮਾਈ ਕੀਤੀ ਹੈ। ਦੂਜੇ ਦਿਨ ਫ਼ਿਲਮ ਨੇ 2.50 ਕਰੋੜ ਰੁਪਏ ਕਮਾਏ। ਇਸ ਦੇ ਨਾਲ ਹੀ ਫ਼ਿਲਮ ਦੀ ਦੋ ਦਿਨਾਂ ਦੀ ਕੁਲ ਕਮਾਈ 4.57 ਕਰੋੜ ਰੁਪਏ ਹੋ ਗਈ ਸੀ। ਜੇਕਰ ਪਹਿਲੇ ਛੇ ਦਿਨਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਅਖ਼ਬਾਰ ਪ੍ਰੈੱਸ ‘ਚ ਜਾਣ ਵੇਲੇ ਤਕ ਇਸ ਦੀ ਕਮਾਈ 14.27 ਕਰੋੜ ਰੁਪਏ ਜਾਂ ਦੋ ਮਿਲੀਅਨ ਅਮਰੀਕੀ ਡਾਲਰਾਂ ਦੀ ਹੋ ਗਈ ਸੀ। ਵਿਦੇਸ਼ਾਂ ‘ਚੋਂ ਇਸ ਫ਼ਿਲਮ ਨੇ 4.7 ਕਰੋੜ ਅਤੇ ਭਾਰਤ ਦੀਆਂ ਸਕਰੀਨਾਂ ਤੋਂ ਇਸ ਨੇ 9.5 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਫ਼ਿਲਮ ਨੂੰ ਬਣਾਉਣ ‘ਚ ਲਗਭਗ 10 ਕਰੋੜ ਰੁਪਏ ਦਾ ਖ਼ਰਚ ਹੋਇਆ ਸੀ।
ਦੱਸ ਦੇਈਏ ਕਿ ਕਿਸਮਤ 2 ਸਾਲ 2018 ‘ਚ ਰੀਲੀਜ਼ ਹੋਈ ਫ਼ਿਲਮ ਕਿਸਮਤ, ਜੋ ਕਿ ਇੱਕ ਬਲੌਕਬੱਸਟਰ ਹਿੱਟ ਸਾਬਿਤ ਹੋਈ ਸੀ, ਦਾ ਹੀ ਸੀਕੁਅਲ ਹੈ। ਕਿਸਮਤ 2 ਰੋਮੈਂਸ, ਡਰਾਮਾ, ਕੌਮੇਡੀ ਅਤੇ ਜਜ਼ਬਾਤ ਦੀ ਰਲੀ ਮਿਲੀ ਖੁਰਾਕ ਵਾਲੀ ਇੱਕ ਫ਼ਿਲਮ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਅਤੇ ਸਰਗੁਣ ਮਹਿਤਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦੇ ਡਾਇਰੈਕਟਰ ਅਤੇ ਲੇਖਕ ਜਗਦੀਪ ਸਿੱਧੂ ਹਨ ਤੇ ਫ਼ਿਲਮ ਨੂੰ ਸੰਗੀਤ ਬੀ ਪਰਾਕ ਨੇ ਦਿੱਤਾ ਹੈ ਅਤੇ ਇਸ ਦੇ ਗੀਤ ਜਾਨੀ ਨੇ ਲਿਖੇ ਹਨ।

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -