12.4 C
Alba Iulia
Monday, April 29, 2024

ਆਲੀਆ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਨਵੀਆਂ ਤਸਵੀਰਾਂ

Must Read


ਮੁੰਬਈ: ਅਦਾਕਾਰਾ ਆਲੀਆ ਭੱਟ ਤੇ ਅਦਾਕਾਰ ਰਣਬੀਰ ਕਪੂਰ ਨੇ ਆਪਣੇ ਵਿਆਹ ਨੂੰ ਇੱਕ ਮਹੀਨਾ ਪੂਰਾ ਹੋਣ ‘ਤੇ ਸੋਸ਼ਲ ਮੀਡੀਆ ‘ਤੇ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੱਲ੍ਹ ਇਸ ਜੋੜੇ ਨੇ ਆਪਣੇ ਵਿਆਹ ਦੇ ਇੱਕ ਮਹੀਨਾ ਪੂਰਾ ਹੋਣ ਦਾ ਜਸ਼ਨ ਮਨਾਇਆ। ਆਲੀਆ ਨੇ ਸੋਸ਼ਲ ਮੀਡੀਆ ‘ਤੇ ਰਣਬੀਰ ਨਾਲ ਵਿਆਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਇਹ ਜੋੜੀ ਹੱਸਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਤਸਵੀਰਾਂ ਦੀ ਕੈਪਸ਼ਨ ਗੁਬਾਰੇ, ਕੇਕ ਤੇ ਨੱਚਦੇ ਹੋਏ ਇਮੋਜੀਜ਼ ਸਾਂਝੇ ਕੀਤੇ ਹਨ। ਪਹਿਲੀ ਤਸਵੀਰ ਉਨ੍ਹਾਂ ਦੇ ਵਿਆਹ ਤੋਂ ਬਾਅਦ ਦੇ ਜਸ਼ਨਾਂ ਦੀ ਹੈ, ਜਿਸ ਵਿੱਚ ਦੋਵੇਂ ਜਣੇ ਇੱਕ-ਦੂਜੇ ਵੱਲ ਪਿਆਰ ਨਾਲ ਦੇਖ ਰਹੇ ਹਨ। ਦੂਜੀ ਤਸਵੀਰ ‘ਰਿਸੈਪਸ਼ਨ’ ਦੀ ਹੈ, ਜਿਸ ਵਿੱਚ ਰਣਬੀਰ, ਆਲੀਆ ਦੇ ਪਿੱਛੇ ਖੜ੍ਹਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਆਲੀਆ ਅਤੇ ਰਣਬੀਰ ਨੇ ਸਾਲ 2018 ਵਿੱਚ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਦੌਰਾਨ ਡੇਟਿੰਗ ਸ਼ੁਰੂ ਕੀਤੀ ਸੀ। ਦੋਵੇਂ ਜਣੇ ਇਸ ਸਮੇਂ ਫ਼ਿਲਮ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ। ਰਣਬੀਰ ਅਤੇ ਆਲੀਆ ਲੰਘੀ 14 ਅਪਰੈਲ ਨੂੰ ਵਿਆਹ ਬੰਧਨ ਵਿਚ ਬੱਝੇ ਸਨ। -ਆਈਏਐਨਐਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -