12.4 C
Alba Iulia
Monday, April 29, 2024

ਕੋਲਕਾਤਾ ਦੀ ਮਾਡਲ ਵੱਲੋਂ ਘਰ ਵਿੱਚ ਖੁਦਕੁਸ਼ੀ

Must Read


ਕੋਲਕਾਤਾ, 30 ਮਈ

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਇੱਕ ਹੋਰ ਮਾਡਲ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਪਿਛਲੇ ਪੰਦਰਾਂ ਦਿਨਾਂ ਵਿਚ ਇਹ ਚੌਥੀ ਘਟਨਾ ਹੈ। ਪੁਲੀਸ ਨੇ ਦੱਸਿਆ ਕਿ 18 ਸਾਲਾ ਸਰਸਵਤੀ ਦਾਸ ਨੇ ਬੇਦਿਆਡਾਂਗਾ ਵਿਚਲੇ ਆਪਣੇ ਘਰ ‘ਚ ਫਾਹਾ ਲੈ ਲਿਆ। ਉਹ ਮੇਕਅੱਪ ਆਰਟਿਸਟ ਵੀ ਸੀ। ਸਰਸਵਤੀ ਨੇ ਕਈ ਛੋਟੇ ਪ੍ਰਾਜੈਕਟਾਂ ਵਿਚ ਕੰਮ ਕੀਤਾ ਸੀ। ਇਕ ਸੀਨੀਅਰ ਅਧਿਕਾਰੀ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਪਰ ਹਰ ਪਹਿਲੂ ਦੀ ਜਾਂਚ ਕੀਤੀ ਜਾਵੇਗੀ। ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਸਰਸਵਤੀ ਦਾ ਤਿੰਨ ਹੋਰ ਮਾਡਲਾਂ ਮੰਜੂਸ਼ਾ ਨਿਯੋਗੀ, ਬਿਦਿਸ਼ਾ ਡੇ ਮਜੂਮਦਾਰ ਅਤੇ ਪੱਲਵੀ ਡੇਅ ਨਾਲ ਕੋਈ ਸਬੰਧ ਹੈ ਜਾਂ ਨਹੀਂ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਸੀ। ਅਧਿਕਾਰੀ ਮੁਤਾਬਕ ਸਰਸਵਤੀ ਦਾ ਫੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਉਸ ਦੀਆਂ ਪੋਸਟਾਂ ਦੀ ਜਾਂਚ ਕੀਤੀ ਜਾ ਰਹੀ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -