12.4 C
Alba Iulia
Sunday, April 28, 2024

ਪੈਰਿਸ ਵਿੱਚ ਨਜ਼ਰ ਆਈ ਪ੍ਰਿਯੰਕਾ ਚੋਪੜਾ

Must Read


ਪੈਰਿਸ: ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਹਾਲ ਹੀ ਵਿੱਚ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨਾਲ ਹਾਲੀਵੁੱਡ ਅਦਾਕਾਰਾ ਐਨੀ ਹਾਥਵੇਅ ਤੇ ਗਰਲ ਕੇ-ਪੌਪ ਸੁਪਰਬੈਂਡ ਬਲੈਕਪਿੰਕ ਦੀ ਲੀਜ਼ਾ ਦਿਖਾਈ ਦੇ ਰਹੀਆਂ ਹਨ। ਪ੍ਰਿਯੰਕਾ ਨੇ ਇਹ ਤਸਵੀਰ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਕੋਕਾਕੋਲਾ ਰੰਗ ਦੀ ਚਮਕਦਾਰ ਪੁਸ਼ਾਕ ਪਾਈ ਹੋਈ ਹੈ। ਉਹ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਇਥੇ ਪਹੁੰਚੀ ਸੀ। ਉਸ ਨਾਲ ਤਸਵੀਰ ਵਿੱਚ ਦਿਖਾਈ ਦੇ ਰਹੀਆਂ ਹਾਥਵੇਅ ਤੇ ਲੀਜ਼ਾ ਨੇ ਪੀਲੇ ਰੰਗ ਦੀਆਂ ਪੁਸ਼ਾਕਾਂ ਪਾਈਆਂ ਹੋਈਆਂ ਹਨ। ਅਦਾਕਾਰਾ ਨੇ ਆਪਣੀ ਤਸਵੀਰ ਨਾਲ ਲਿਖਿਆ ਹੈ, ‘…ਤੇ ਇੱਕ ਅਸੀਂ ਸੀ… ਕੁੜੀਆਂ ਜੋ ਸਿਰਫ਼ ਮਜ਼ਾ ਕਰਨਾ ਚਾਹੁੰਦੀਆਂ ਸਨ।’ ਜ਼ਿਕਰਯੋਗ ਹੈ ਕਿ ਅਦਾਕਾਰਾ ਛੇਤੀ ਹੀ ਫਰਹਾਨ ਅਖ਼ਤਰ ਦੀ ਅਗਲੀ ਫਿਲਮ ‘ਜੀਅ ਲੇ ਜ਼ਰਾ’ ਵਿੱਚ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਪ੍ਰਿਯੰਕਾ ਇੱਕ ਵੈੱਬਸੀਰੀਜ਼ ‘ਸਿਟਾਡੇਲ’ ਵਿੱਚ ਵੀ ਕੰਮ ਕਰ ਰਹੀ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -